- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸੀ ਪਠਾਣਾਂ ਹਲਕੇ ’ਚ ਚੋਣ ਬੂਥ ਅਭਿਆਸ ਕਰੇਗੀ ਯੂਥ ਕਾਂਗਰਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੀ ਯੂਥ ਕਾਂਗਰਸ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਹਲਕੇ ਦੇ ਸਾਰੇ ਪਿੰਡਾਂ ’ਚ ਚੋਣਾਂ ਵਾਲੇ ਦਿਨ ਦੀ ਤਰਜ਼ ’ਤੇ ਪਾਰਟੀ ਬੂਥ ਲਗਾਉਣ ਦਾ ਅਭਿਆਸ ਕੀਤਾ ਜਾਵੇਗਾ। ਹਲਕਾ ਯੂਥ ਕਾਂਗਰਸ ਪ੍ਰਧਾਨ ਹਰਮਨ ਸਿੰਘ ਸਿੱਧੂ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਪਿੰਡਾਂ ਦੀਆਂ ਸੱਥਾਂ, ਸਕੂਲਾਂ ਤੇ ਧਾਰਮਿਕ ਸਥਾਨਾਂ ਦੇ ਬਾਹਰ ਬੂਥ ਲਗਾ ਕੇ ਲੋਕਾਂ ਨਾਲ ਪਾਰਟੀ ਦੀਆਂ ਨੀਤੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਬਲਾਕ ਖਮਾਣੋਂ ਪ੍ਰਧਾਨ ਹਰਜਸ ਸਿੰਘ ਸਮਸ਼ਪੁਰ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਯੂਥ ਇੰਟਕ ਫ਼ੈਡਰੇਸ਼ਨ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਕਿਹਾ ਕਿ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਜਾਰੀ ਹਨ ਤੇ ਇਹ ਪਲੇਠੀ ਪਹਿਲਕਦਮੀ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਏਗੀ। ਇਸ ਮੁਹਿੰਮ ਦੀ ਅਗਵਾਈ ਪੰਜਾਬ ਇੰਟਕ ਫ਼ੈਡਰੇਸ਼ਨ ਪ੍ਰਧਾਨ ਡਾ. ਮਨੋਹਰ ਸਿੰਘ ਕਰਨਗੇ। ਇਸ ਅਭਿਆਸ ਦੌਰਾਨ ਬੂਥਾਂ ਦਾ ਨਿਰੀਖਣ ਕਰਨ ਲਈ ਓਮ ਪ੍ਰਕਾਸ਼ ਤਾਂਗੜੀ, ਵਰਿੰਦਰਪਾਲ ਸਿੰਘ ਵਿੰਕੀ, ਕਰਮਜੀਤ ਸਿੰਘ ਢੀਂਡਸਾ, ਮਨਜੀਤ ਸਿੰਘ, ਅਸ਼ੋਕ ਧੀਮਾਨ, ਰਮੇਸ਼ ਗੁਪਤਾ, ਡਾ. ਅਮਰਜੀਤ ਸੋਹਲ, ਬਲਮਜੀਤ ਸਿੰਘ ਪ੍ਰਿੰਸੀ, ਪ੍ਰਵੀਨ ਰਾਣਾ, ਰਾਜ ਕੁਮਾਰ ਵਾਧਵਾ, ਭੀਮ ਚੰਦ ਸ਼ੁਕਲਾ, ਹਰੀਸ਼ ਸ਼ਰਮਾ ਸੰਘੋਲ, ਦਲਜੀਤ ਸਿੰਘ ਚੁੰਨੀ, ਧਰਮ ਸਿੰਘ ਲੱਖਣਪੁਰ, ਚਰਨਜੀਤ ਸਿੰਘ ਅਮਰਾਲਾ, ਰਾਕੇਸ਼ ਕੁਮਾਰ ਸੰਘੋਲ, ਜੋਗਾ ਸਿੰਘ ਕੋਟਲਾ ਮਸੂਦ, ਡਾ. ਨਰਿੰਦਰ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਪਨੈਚਾਂ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੂੰ ਸੱਦਾ ਦਿੱਤਾ ਜਾਵੇਗਾ।