- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਸੌਂਢਾ ਤੇ ਜੱਲ੍ਹਾ ਦਾ ਭੁੱਟਾ ਵੱਲੋਂ ਸਨਮਾਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਸੌਂਢਾ ਤੇ ਜੱਲ੍ਹਾ ਵਿਖੇ ਕਰਵਾਏ ਸਮਾਗਮਾਂ ਦੌਰਾਨ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਕੌਮੀ ਜਨਰਲ ਸਕੱਤਰ ਤਜਿੰਦਰ ਸਿੰਘ ਸੌਂਢਾ ਅਤੇ ਕੌਮੀ ਮੀਤ ਪ੍ਰਧਾਨ ਦਵਿੰਦਰ ਸਿੰਘ ਜੱਲ੍ਹਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਹੈ। ਭੁੱਟਾ ਨੇ ਕਿਹਾ ਕਿ ਇਹ ਨੌਜਵਾਨ ਆਗੂ ਪੂਰੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਉਣਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀਆਂ ਨੀਤੀਆਂ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨਗੇ। ਇਸ ਮੌਕੇ ਕਰਮਜੀਤ ਸਿੰਘ ਜੱਲ੍ਹਾ, ਰਵਿੰਦਰ ਸਿੰਘ ਜੱਲ੍ਹਾ, ਸੁਖਦੀਪ ਸਿੰਘ ਬਹਿਲੋਲਪੁਰ, ਗੁਰਿੰਦਰ ਸਿੰਘ ਗੁਰੀ, ਲਖਬੀਰ ਸਿੰਘ ਸੌਂਡਾ, ਗੁਰਦੇਵ ਸਿੰਘ ਬੀੜ ਭਮਾਰਸੀ, ਸੁਰਿੰਦਰ ਸਿੰਘ ਸੁਹਾਗੇੜੀ, ਡਾ. ਮਨਜੀਤ ਸਿੰਘ ਸੁਹਾਗੇੜੀ, ਜੈ ਸਿੰਘ ਬਾੜਾ, ਹਰਮੇਲ ਸਿੰਘ, ਜਗਤਾਰ ਸਿੰਘ ਮੰਡੌਰ, ਜੋਗਿੰਦਰ ਸਿੰਘ ਜੱਲ੍ਹਾ, ਰਣਧੀਰ ਸਿੰਘ ਭਮਾਰਸੀ ਬੁਲੰਦ, ਪਰਮਿੰਦਰ ਸਿੰਘ ਭਮਾਰਸੀ ਬੁਲੰਦ, ਸ਼ਮਨਪ੍ਰੀਤ ਸਿੰਘ ਫਤਿਹਪੁਰ, ਸੁਰਜੀਤ ਸਿੰਘ, ਜਸਵੀਰ ਸਿੰਘ ਸੋਢੀ, ਗੁਰਪ੍ਰੀਤ ਸਿੰਘ ਪੰਜੋਲੀ, ਦਮਨਜੋਤ ਸਿੰਘ ਚੀਮਾ ਅਤੇ ਮਨਰੂਪ ਸਿੰਘ ਦਾਲੋਮਾਜਰਾ ਹਾਜ਼ਰ ਸਨ।