- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਵਾਲਮੀਕ ਜੀ ਦੇ ਨਾਂ ’ਤੇ ਬਣੇਗੀ ਵਿਸ਼ਵ ਪੱਧਰੀ ਯੂਨੀਵਰਸਿਟੀ : ਡਾ. ਹਰਬੰਸ ਲਾਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸਰਹਿੰਦ ਵਿਖੇ ਸਾਥੀਆਂ ਨਾਲ ਮੀਟਿੰਗ ਦੌਰਾਨ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂ ਗੇਜਾ ਰਾਮ ਵਾਲਮੀਕਿ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 31 ਅਕਤੂਬਰ 2026 ਨੂੰ ਸਰਹਿੰਦ ਮੰਡੀ (ਰੋਪੜ ਬੱਸ ਅੱਡੇ ਨੇੜੇ) ਵਿਖੇ ਦੁਪਹਿਰ 1 ਤੋਂ 5 ਵਜੇ ਤੱਕ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਡਾ. ਹਰਬੰਸ ਲਾਲ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਭਗਵਾਨ ਵਾਲਮੀਕ ਜੀ ਦੇ ਨਾਂ ’ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਤੇ ਮੰਦਰਾਂ ਤੇ ਅਧੂਰੀਆਂ ਧਰਮਸ਼ਾਲਾਵਾਂ ਲਈ ਫੰਡ ਜਾਰੀ ਕਰਕੇ ਨਵੇਂ ਸਿਰੇ ਤੋਂ ਨਿਰਮਾਣ ਕਰਵਾਇਆ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਰਾਜਪੂਤ, ਐਡਵੋਕੇਟ ਆਸ਼ਾ ਸੂਦ, ਮੁਨੀਸ਼ ਵਰਮਾ, ਵਿਪਨ ਵਰਮਾ, ਸੁਨੀਲ ਵਰਮਾ ਸੋਨੂੰ, ਸਰਪੰਚ ਮੋਹਨ ਸਿੰਘ ਭਟਮਾਜਰਾ, ਗੁਰਵਿੰਦਰ ਕੌਰ, ਕਾਕਾ ਸਿੰਘ ਮੁੱਲਾਂਪੁਰ ਖ਼ੁਰਦ, ਅਮਰਜੀਤ ਸਿੰਘ, ਬਾਬੂ ਸਿੰਘ ਡਡਿਆਣਾ, ਬਲਵਿੰਦਰ ਸਿੰਘ ਗੋਗੀ, ਜਗਜੀਤ ਸਿੰਘ ਚੀਮਾ, ਅਸ਼ੋਕ ਕੁਮਾਰ ਤਲਾਣੀਆਂ, ਬਲਦੇਵ ਸਿੰਘ ਚੌਰਵਾਲਾ, ਗੁਰਦੀਪ ਸਿੰਘ ਭਾਗਨਪੁਰ ਅਤੇ ਸੁਖਵੀਰ ਸਿੰਘ ਫਤਹਿਗੜ੍ਹ ਸਾਹਿਬ ਹਾਜ਼ਰ ਸਨ।