- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਐਜੂਨੋਵਾ 2026’ ਮੁਕਾਬਲਿਆਂ ’ਚ ਜਿੱਤੇ 12 ਸਥਾਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਮੁੰਬਈ ਸਥਿਤ ਐਸ਼ਾਬਾਈ ਕਾਲਜ ਆਫ਼ ਐਜੂਕੇਸ਼ਨ ਵੱਲੋਂ ਕਰਵਾਏ ਗਏ ‘ਐਜੂਨੋਵਾ 2026’ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵੰਨਗੀਆਂ ਵਿਚ 12 ਸਥਾਨ ਹਾਸਲ ਕੀਤੇ ਹਨ। ਵਿਦਿਆਰਥੀਆਂ ਨੇ ਚਾਰ ਮੁਕਾਬਲਿਆਂ ਵਿਚ ਆਪਣੀ ਨਵੀਨਤਾ, ਆਲੋਚਨਾਤਮਕ ਚਿੰਤਨ ਤੇ ਸਮਕਾਲੀ ਸਿੱਖਿਆ ਪ੍ਰਤੀ ਸਮਝ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। ਸਿੱਖਿਆ ਵਿਭਾਗ ਦੀ ਮੁਖੀ ਡਾ. ਹਰਨੀਤ ਬਿਲਿੰਗ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਉਨ੍ਹਾਂ ਦੀ ਮਿਹਨਤ ਤੇ ਸਮਰਪਣ ਦਾ ਨਤੀਜਾ ਹੈ। ਤਕਨੀਕੀ ਮੁਹਾਰਤ ਆਧਾਰਿਤ ਪਾਠ-ਯੋਜਨਾ ਮੁਕਾਬਲੇ ਵਿਚ ਸੁਖਲੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਿੱਖਿਆ ਨੀਤੀ ਦੀ ਦ੍ਰਿਸ਼ਟੀ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੀ ਤਸਵੀਰੀ ਪੇਸ਼ਕਾਰੀ ਵਿੱਚ ਪ੍ਰਜੋਤ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ, ਸੁਖਲੀਨ ਕੌਰ ਨੇ ਤੀਜਾ ਅਤੇ ਸੋਨੀਆ ਰਾਣੀ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਿਰਜਣਾਤਮਕ ਜਮਾਤ ਨਿਰਮਾਣ ਅਤੇ ਅਧਿਆਪਨ ਸਹਾਇਕ ਸਮੱਗਰੀ ਵਿਚ ਨਵੀਨਤਾ ਮੁਕਾਬਲੇ ਵਿਚ ਜਸਪ੍ਰੀਤ ਕੌਰ ਨੇ ਪਹਿਲਾ, ਹਰਜੋਤ ਕੌਰ ਨੇ ਦੂਜਾ, ਮਨਜੀਤ ਕੌਰ ਨੇ ਤੀਜਾ ਅਤੇ ਰਾਜਦੀਪ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਸਿੱਖਿਆ ਚਿੰਤਨ ਅਤੇ ਅਧਿਆਪਕਾਂ ਲਈ ਲੇਖ ਲਿਖਣ ਮੁਕਾਬਲੇ ਵਿੱਚ ਸਮੀਨਾ ਨੇ ਪਹਿਲਾ, ਆਸ਼ਿਕਾ ਮਲਿਕ ਨੇ ਦੂਜਾ ਅਤੇ ਲੈਵਲੀਨਾ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪਰਿਤ ਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀਆਂ। ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।