ਵਰਲਡ ਯੂਨੀਵਰਸਿਟੀ ਵਿਖੇ ਕਰਵਾਏ ਪਾਵਰ ਪੁਆਇੰਟ ਪੇਸ਼ਕਾਰੀ ਮੁਕਾਬਲੇ
ਵਰਲਡ ਯੂਨੀਵਰਸਿਟੀ ਵਿਖੇ ਵਿਸ਼ਵ ਅੰਕੜਾ ਦਿਵਸ ਮੌਕੇ ਪਾਵਰਪੁਆਇੰਟ ਪੇਸ਼ਕਾਰੀ ਮੁਕਾਬਲਾ ਕਰਵਾਇਆ
Publish Date: Thu, 29 Oct 2026 05:35 PM (IST)
Updated Date: Thu, 29 Oct 2026 05:37 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ਰਾਮਾਨੁਜਨ ਗਣਿਤ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਅੰਕੜਾ ਦਿਵਸ ਮੌਕੇ ਪਾਵਰਪੁਆਇੰਟ ਪੇਸ਼ਕਾਰੀ ਮੁਕਾਬਲਾ ਕਰਵਾਇਆ ਗਿਆ। ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਦੀ ਅਗਵਾਈ ਹੇਠ ਕਰਵਾਏ ਇਸ ਮੁਕਾਬਲੇ ਦਾ ਵਿਸ਼ਾ ‘ਗੁਣਵੱਤਾਪੂਰਨ ਅੰਕੜਿਆਂ ਅਤੇ ਸਾਰਿਆਂ ਲਈ ਡਾਟੇ ਰਾਹੀਂ ਬਦਲਾਅ ਲਿਆਉਣਾ’ ਰਿਹਾ। ਸਹਾਇਕ ਪ੍ਰੋਫੈਸਰ ਸਿਮਰਨਜੀਤ ਕੌਰ ਦੇ ਸਵਾਗਤੀ ਭਾਸ਼ਣ ਨਾਲ ਸ਼ੁਰੂ ਹੋਏ ਇਸ ਮੁਕਾਬਲੇ ’ਚ ਵਿਦਿਆਰਥੀਆਂ ਨੇ ਰੋਜ਼ਾਨਾ ਜੀਵਨ ’ਚ ਅੰਕੜਾ ਵਿਗਿਆਨ ਦੀ ਅਹਿਮੀਅਤ ਬਾਰੇ ਪੇਸ਼ਕਾਰੀਆਂ ਦਿੱਤੀਆਂ। ਨਿਰਣਾਇਕ ਦੀ ਭੂਮਿਕਾ ਵਿਭਾਗ ਮੁਖੀ ਡਾ. ਰਿਚਾ ਬਰਾੜ ਅਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਚਨ ਨੇ ਨਿਭਾਈ। ਪ੍ਰਬੰਧਕੀ ਸਹਿਯੋਗ ਡਾ. ਬ੍ਰੇਹਮਿਤ ਕੌਰ ਵੱਲੋਂ ਦਿੱਤਾ ਗਿਆ। ਮੁਕਾਬਲੇ ’ਚ ਬੀਬੀਏ ਸਮੈਸਟਰ 5 ਦੀ ਗੁਰਕਮਲਦੀਪ ਕੌਰ ਨੇ ਪਹਿਲਾ, ਬੀਐੱਸਸੀ ਆਨਰਜ਼ ਗਣਿਤ ਸਮੈਸਟਰ 1 ਦੀ ਪਰਨੀਤ ਕੌਰ ਸੋਹੀ ਨੇ ਦੂਜਾ ਅਤੇ ਇਸੇ ਜਮਾਤ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਸੰਖਿਆ ਸਿਧਾਂਤ ’ਚ ਸ੍ਰੀਨਿਵਾਸ ਰਾਮਾਨੁਜਨ ਦੇ ਯੋਗਦਾਨ ਦੀ ਸ਼ਲਾਘਾ ਕੀਤੀ।