- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਸੈਰੇਬਲ ਪਾਲਿਸੀ ਦਿਵਸ ਮਨਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਕਨਫੈਡਰੇਸ਼ਨ ਫ਼ਾਰ ਚੈਲੰਜਡ ਵੱਲੋਂ ਪਿੰਡ ਫ਼ਤਹਿਪੁਰ ਅਰਾਈਆਂ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ’ਚ ਮਨਮੋਹਨ ਜਰਗਰ ਦੀ ਪ੍ਰਧਾਨਗੀ ਹੇਠ ਵਿਸ਼ਵ ਸੈਰੇਬਲ ਪਾਲਿਸੀ ਦਿਵਸ ਮਨਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਡੀਨ ਪੰਕਜ ਪ੍ਰੀਤ ਸਿੰਘ ਅਤੇ ਐਚਓਡੀ ਪ੍ਰੋ. ਸੁਪ੍ਰੀਤ ਬਿੰਦਰਾ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਨਾਲ ਪਿਆਰ ਅਤੇ ਸਤਿਕਾਰ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੇ ਤੁਰਨ-ਫਿਰਨ, ਮਾਸਪੇਸ਼ੀਆਂ ਦੀ ਅਕੜਨ, ਬੋਲਣ ਅਤੇ ਸਿੱਖਣ ’ਚ ਮੁਸ਼ਕਲ ਮਹਿਸੂਸ ਕਰਦੇ ਹਨ, ਜਿਨ੍ਹਾਂ ਦੀ ਸਹਾਇਤਾ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਫਿਜ਼ੀਓਥੈਰੇਪੀ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਰਮਨਪ੍ਰੀਤ ਕੌਰ ਅਤੇ ਅਵਿੰਦਰਪ੍ਰੀਤ ਕੌਰ ਨੇ ਸੈਰੇਬਲ ਪਾਲਿਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਵਰਮਾ, ਕੇਕੇ ਵਰਮਾ, ਓਮ ਪ੍ਰਕਾਸ਼ ਤਾਂਗੜੀ, ਸਾਬਕਾ ਡੀਪੀਆਰਓ ਜੈਕ੍ਰਿਸ਼ਨ ਕਸ਼ਿਅਪ ਅਤੇ ਸਕੂਲ ਪ੍ਰਿੰਸੀਪਲ ਰਾਜਬੀਰ ਕੌਰ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਮ ਜੀਵਨ ਜਿਊਣ ਦੇ ਕਾਬਲ ਬਣਾਉਣ ਲਈ ਕਰਵਾਈ ਜਾ ਰਹੀ ਮਿਹਨਤ ਸ਼ਲਾਘਾਯੋਗ ਹੈ। ਮਦਨ ਲਾਲ ਵਰਮਾ ਨੇ ਐਸੋਸੀਏਸ਼ਨ ਵੱਲੋਂ ਬੱਚਿਆਂ ਲਈ 5000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਅਖ਼ੀਰ ’ਚ ਮਨਮੋਹਨ ਜਰਗਰ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ’ਚ ਵਿਨੈ ਗੁਪਤਾ, ਰਾਜੇਸ਼ ਗੁਪਤਾ, ਲਾਲ ਸਿੰਘ, ਜਸਵਿੰਦਰ ਸਿੰਘ ਨਿਰਦੋਸ਼ੀ, ਸ਼ਾਮ ਸੁੰਦਰ, ਕਿਸ਼ੋਰੀ ਲਾਲ ਚੁੱਘ, ਸਤਨਾਮ ਸਿੰਘ, ਰਜਨੀ ਦਿਉਰਾ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਬਹਾਦਰ ਸਿੰਘ ਸਮੇਤ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।