ਮਾਤਾ ਗੁਜਰੀ ਕਾਲਜ ’ਚ ਏਆਈ ਅਤੇ ਡੇਟਾ ਸਾਇੰਸ ’ਤੇ ਵਰਕਸ਼ਾਪ ਕਰਵਾਈ ਮਾਤਾ ਗੁਜਰੀ ਕਾਲਜ ’ਚ ਏਆਈ ਅਤੇ ਡੇਟਾ ਸਾਇੰਸ ’ਤੇ ਵਰਕਸ਼ਾਪ ਕਰਵਾਈ
Publish Date: Wed, 30 Sep 2026 05:15 PM (IST)
Updated Date: Wed, 30 Sep 2026 05:18 PM (IST)
ਫ਼ੋਟੋ ਫ਼ਾਈਲ : 3 ਵਰਕਸ਼ਾਪ ਦੌਰਾਨ ਸੌਲੀਟੇਅਰ ਇਨਫ਼ੋਸਿਸ ਕੰਪਨੀ ਦੇ ਨੁਮਾਇੰਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਈਟੀ ਕੰਪਨੀ ਸੌਲੀਟੇਅਰ ਇਨਫ਼ੋਸਿਸ ਦੇ ਸਹਿਯੋਗ ਨਾਲ ਐਮਸੀਏ, ਬੀਸੀਏ, ਬੀਵੋਕ ਐਸਡੀ ਅਤੇ ਬੀਐਸਸੀ ਏਆਈ ਤੇ ਡੀਐਸ ਦੇ ਵਿਦਿਆਰਥੀਆਂ ਲਈ ‘ਏਆਈ ਅਤੇ ਡੇਟਾ ਸਾਇੰਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ ਅਤੇ ਪਾਈਥਨ ਦੇ ਵਿਹਾਰਕ ਉਪਯੋਗਾਂ ਤੋਂ ਜਾਣੂ ਕਰਵਾਉਣਾ ਸੀ। ਵਰਕਸ਼ਾਪ ’ਚ ਕੰਪਨੀ ਦੇ ਸੀਨੀਅਰ ਡਿਵੈਲਪਰ ਜਸਪ੍ਰੀਤ ਸਿੰਘ ਅਤੇ ਇਸ਼ਾਂਤਵੀਰ ਸਿੰਘ ਨੇ ਬਤੌਰ ਮੁੱਖ ਬੁਲਾਰੇ ਸ਼ਿਰਕਤ ਕਰ ਕੇ ਪਾਈਥਨ ਰਾਹੀਂ ਏਆਈ ਤੇ ਡੇਟਾ ਸਾਇੰਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਭਾਗ ਮੁਖੀ ਪ੍ਰੋ. ਰਸ਼ਮੀ ਅਰੋੜਾ ਨੇ ਕੰਪਨੀ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਉਦਯੋਗਿਕ ਜ਼ਰੂਰਤਾਂ ਅਨੁਸਾਰ ਹੁਨਰ ਮਿਲਦਾ ਹੈ। ਵਰਕਸ਼ਾਪ ਕੋਆਰਡੀਨੇਟਰ ਡਾ. ਨਵਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਅਜਿਹੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।