- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਘਰ-ਘਰ ਪਹੁੰਚਾਉਣ ਵਰਕਰ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ‘ਸ਼੍ਰੋਮਣੀ ਅਕਾਲੀ ਦਲ ਲਿਆਓ, ਪੰਜਾਬ ਬਚਾਓ’ ਮੁਹਿੰਮ ਤਹਿਤ ਪਿੰਡ ਨਰਾਇਣਗੜ੍ਹ ਦੀ ਮਦੀਨਾ ਮਸਜਿਦ ਵਿਖੇ ਮੀਟਿੰਗ ਕੀਤੀ ਗਈ, ਜਿਸ ’ਚ ਮੁਸਲਿਮ ਭਾਈਚਾਰੇ ਸਮੇਤ ਵੱਡੀ ਗਿਣਤੀ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕੁਲਦੀਪ ਸਿੰਘ ਮੁੱਢੜੀਆ, ਹਰਬੰਸ ਸਿੰਘ ਬਡਾਲੀ, ਸ਼ਮਸ਼ਾਦ ਅਲੀ ਨਰੈਣਗੜ, ਕੇਵਲ ਖਾ ਧਰਮਗੜ੍ਹ, ਸੌਕਤ ਅਲੀ ਬਰੌਗਾ ਅਤੇ ਸਦੀਕ ਮੁਹੰਮਦ ਨੇ ਸੰਬੋਧਨ ਕੀਤਾ। ਮੀਟਿੰਗ ’ਚ ਚੋਣ ਮਨੋਰਥ ਪੱਤਰ ਸਬੰਧੀ ਲੋਕਾਂ ਤੋਂ ਸੁਝਾਅ ਲਏ ਗਏ ਅਤੇ ਫਾਰਮ ਭਰਵਾਏ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੰਘਰਸ਼ ਕਰ ਰਹੇ ਲੋਕਾਂ ’ਤੇ ਸਰਕਾਰ ਵੱਲੋਂ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਜਾ ਕੇ ਪਿਛਲੀ ਅਕਾਲੀ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਪਾਰਟੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਈਮਾਮ ਮੁਹੰਮਦ ਆਕਿਲ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦੁਆ ਕੀਤੀ। ਮੀਟਿੰਗ ’ਚ ਨਵਜੋਤ ਸਿੰਘ ਕਾਹਲੋ, ਗੁਰਪ੍ਰੀਤ ਸਿੰਘ, ਦੀਪਾਂ ਸਲਾਣਾ, ਗੁਰਜੋਤ ਸਿੰਘ ਧਾਰਨੀ, ਅਮਰੀਕ ਸਿੰਘ ਕਾਹਲੋ, ਜਰਨੈਲ ਸਿੰਘ, ਹਰਨੇਕ ਸਿੰਘ, ਹਰਵਿੰਦਰ ਸਿੰਘ ਸੰਧੂ, ਅਮਾਨਤ ਅਲੀ, ਮੁਹੰਮਦ ਸ਼ਾਕਿਰ, ਰਫ਼ੀਕ ਮੁਹੰਮਦ ਹੈਬਤਪੁਰ, ਸੁਲਤਾਨ ਮੁਹੰਮਦ ਹੈਬਤਪੁਰ, ਮੱਲ ਬਹਾਦਰ ਖਾਨ, ਖੁਸ਼ਪ੍ਰੀਤ ਸਿੰਘ ਧਾਰਨੀ, ਜਸ਼ਨਦੀਪ ਸਿੰਘ, ਗੁਰਮੀਤ ਸਿੰਘ ਸਿੱਧੂ ਅਤੇ ਕਮਲ ਮਾਨਸ਼ਾਹੀਆ ਹਾਜ਼ਰ ਸਨ।