12 ਕਰੋੜ 76 ਲੱਖ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ : ਹੈਪੀ
12 ਕਰੋੜ 76 ਲੱਖ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ : ਹੈਪੀ
Publish Date: Mon, 23 Feb 2026 06:40 PM (IST)
Updated Date: Mon, 23 Feb 2026 06:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਨੂੰ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਸ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਕੜੀ ਵਿਚ ਉਨ੍ਹਾਂ ਨੇ ਹਲਕੇ ਦੀਆਂ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ। ਵਿਧਾਇਕ ਨੇ ਦੱਸਿਆ ਕਿ ਕੁੱਲ 12 ਕਰੋੜ 76 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਵਿਚ ਚੁੰਨੀ ਤੋਂ ਮੋਰਿੰਡਾ 8 ਕਰੋੜ 4 ਲੱਖ, ਸੰਧਾਰੀ ਮਾਜਰਾ ਤੋਂ ਮਾਜਰੀ 54.22 ਲੱਖ, ਫਰਾਰ ਅੰਮ੍ਰਿਤ ਪੈਲੇਸ ਤੋਂ ਬਰਵਾਲੀ 162.28 ਲੱਖ, ਸਤਸੰਗ ਘਰ ਤੋਂ ਕਕਰਾਲਾ 127.89 ਲੱਖ, ਮਨੈਲਾ ਕਾਲੋਨੀ ਤੋਂ ਬਦੇਸ਼ਾਂ 79.93 ਲੱਖ ਅਤੇ ਮਨੈਲਾ ਸਕੂਲ ਤੋਂ ਸ਼ਮਸ਼ਪੁਰ ਸਿੰਘਾ 48.60 ਲੱਖ ਰੁਪਏ ਦੀਆਂ ਸੜਕਾਂ ਸ਼ਾਮਲ ਹਨ। ਇਹ ਕੰਮ ਅਰਸੇ ਤੋਂ ਲੰਬਿਤ ਪਿਆ ਸੀ ਪਰ ਹੁਣ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨਾ ਬਣਨ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਦਿੱਕਤਾਂ ਆ ਰਹੀਆਂ ਸਨ ਅਤੇ ਬਰਸਾਤ ਵਿਚ ਹਾਲਤ ਹੋਰ ਵਿਗੜ ਜਾਂਦੇ ਸਨ। ਇਸ ਮੌਕੇ ਰਾਜ ਪੁਰੀ, ਹਰਜੀਤ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਸਿਮਰਨ ਸੋਮਲ ਸਮੇਤ ਕਈ ਹੋਰ ਸ਼ਖ਼ਸੀਅਤਾਂ ਮੌਜੂਦ ਸਨ।