
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸਤਰੀ ਅਕਾਲੀ ਦਲ ਵੱਲੋਂ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ, ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਹਲਕਾ ਅਮਲੋਹ ਦੇ ਪਿੰਡ ਮਛਰਾਈ ਖੁਰਦ, ਭਾਂਬਰੀ, ਬੈਣਾ ਬੁਲੰਦ, ਰਾਜਗੜ੍ਹ ਛੰਨਾ ਤੇ ਬੜੈਚਾ ਵਿਖੇ ਇਸਤਰੀ ਅਕਾਲੀ ਦਲ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਕਿਰਨਦੀਪ ਕੌਰ ਖੰਨਾ ਨੇ ਵਧ ਰਹੀ ਮਹਿੰਗਾਈ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੇ ਭਾਅ ਵਧਣ ਨਾਲ ਘਰੇਲੂ ਬਜਟ ਵਿਗੜ ਗਿਆ ਹੈ, ਜਿਸ ਕਾਰਨ ਔਰਤਾਂ ਨੂੰ ਰਸੋਈ ਚਲਾਉਣੀ ਮੁਸ਼ਕਿਲ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਿਰਨਦੀਪ ਕੌਰ ਖੰਨਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਜਿੱਤ ਯਕੀਨੀ ਬਣਾਉਣ। ਮੀਟਿੰਗਾਂ ਦੌਰਾਨ ਹਾਜ਼ਰ ਔਰਤਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਡਟ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵੱਖ-ਵੱਖ ਪਿੰਡਾਂ ਵਿਚ ਕਿਰਨਦੀਪ ਕੌਰ ਖੰਨਾ ਅਤੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ ਅਮਲੋਹ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਮਛਰਾਈ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਰਾਜਿੰਦਰ ਸਿੰਘ, ਗੁਰਬਖਸ਼ ਸਿੰਘ ਬੈਣਾ, ਐਸਓਆਈ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਕੀਰਤ ਸਿੰਘ ਪਨਾਗ, ਅਵਤਾਰ ਸਿੰਘ, ਪਰਮਜੀਤ ਸਿੰਘ, ਬਿੰਦਰ ਕੌਰ, ਸ਼ਮਸ਼ੇਰ ਕੌਰ, ਗੁਰਚਰਨ ਕੌਰ, ਬਲਵਿੰਦਰ ਕੌਰ, ਇੰਦਰਜੀਤ ਸਿੰਘ ਭਾਂਬਰੀ, ਜਗਤਾਰ ਸਿੰਘ, ਪ੍ਰਗਟ ਸਿੰਘ, ਹਰਨੇਕ ਸਿੰਘ, ਕਿਰਨਦੀਪ ਕੌਰ ਭਾਂਬਰੀ, ਕ੍ਰਿਸ਼ਨਾ ਕੌਰ, ਅਮਨਦੀਪ ਕੌਰ, ਸਨਦੀਪ ਕੌਰ, ਬਬਲੀ ਭਾਂਬਰੀ, ਦਰਸ਼ਨ ਸਿੰਘ ਬੈਣਾ, ਜੰਗੀਰ ਸਿੰਘ, ਬਾਬੂ ਸਿੰਘ, ਨਰਿੰਦਰ ਸਿੰਘ, ਦਲਜੀਤ ਕੌਰ ਬੈਣਾ, ਮਨਜੀਤ ਕੌਰ, ਸਤਵੰਤ ਕੌਰ, ਹਰਜੋਤ ਸਿੰਘ ਰਾਜਗੜ੍ਹ ਛੰਨਾ, ਜਗਮੇਲ ਸਿੰਘ, ਕ੍ਰਿਪਾਲ ਸਿੰਘ, ਸਾਬਕਾ ਸਰਪੰਚ ਕੁੱਸਲਿਆ ਦੇਵੀ, ਰਮਨਦੀਪ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਗੁਰਦੀਪ ਸਿੰਘ ਲਾਡੀ ਬੜੈਚਾ, ਗੁਰਿੰਦਰ ਸਿੰਘ, ਦਿਲਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਮੀਤ ਕੌਰ ਅਤੇ ਸੁਖਚੈਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ।