ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ ਹੇਠ ਪਤੀ ਨਾਮਜ਼ਦ
ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ ਹੇਠ ਪਤੀ ਨਾਮਜ਼ਦ
Publish Date: Mon, 23 Feb 2026 04:34 PM (IST)
Updated Date: Mon, 23 Feb 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਪੁਲਿਸ ਨੇ ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਪਤਨੀ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪਤੀ ਹਰੀ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਮਲ ਵਿਚ ਲਿਆਂਦੀ ਗਈ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਹਰੀ ਸਿੰਘ ਸੰਧੂ ਨਾਲ ਫਰਵਰੀ 2024 ਨੂੰ ਹੋਇਆ ਸੀ। ਵਿਆਹ ਤੋ ਬਾਅਦ ਪਤੀ ਕੈਨੇਡਾ ਚਲਾ ਗਿਆ ਸੀ, ਫਿਰ ਉਹ ਵੀ ਕੈਨੇਡਾ ਚਲੀ ਗਈ। ਜਿੱਥੇ ਪਤੀ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕਿਸੇ ਬਹਾਨੇ ਨਾਲ ਭਾਰਤ ਲੈ ਆਇਆ ਅਤੇ ਫਾਰਚੂਨਰ ਗੱਡੀ ਦੀ ਮੰਗ ਕਰਨ ਲਗਾ। ਇੰਨਾ ਹੀ ਨਹੀਂ ਉਸ ਦੇ ਜ਼ਰੂਰੀ ਕਾਗਜ਼ਾਤ, ਪਾਸਪੋਰਟ ਅਤੇ ਹੋਰ ਸਮਾਨ ਵੀ ਖੋਹ ਲਿਆ।