ਵਿਸ਼ਵਾਸ ਏਕ ਉਮੀਦ ਸੰਸਥਾ ਵੱਲੋਂ ਤਿਰੰਗਾ ਲਹਿਰਾ ਕੇ ਮਨਾਇਆ ਆਜ਼ਾਦੀ ਦਿਹਾੜਾ ਵਿਸ਼ਵਾਸ ਏਕ ਉਮੀਦ ਸੰਸਥਾ ਵੱਲੋਂ ਤਿਰੰਗਾ ਲਹਿਰਾ ਕੇ ਮਨਾਇਆ ਆਜ਼ਾਦੀ ਦਿਹਾੜਾ
Publish Date: Mon, 17 Aug 2026 04:40 PM (IST)
Updated Date: Mon, 17 Aug 2026 04:42 PM (IST)
ਫ਼ੋਟੋ ਫ਼ਾਈਲ : 7 ਵਿਸ਼ਵਾਸ ਏਕ ਉਮੀਦ ਸੰਸਥਾ ਵਲੋਂ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਏ ਜਾਣ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਵਿਸ਼ਵਾਸ ਏਕ ਉਮੀਦ ਸੰਸਥਾ ਵੱਲੋਂ ਗੋਲ ਮਾਰਕੀਟ ਸਥਿਤ ਮਾਤਾ ਰੇਣੂਕਾ ਪਾਰਕ ਸਾਹਮਣੇ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਰਵਿੰਦਰ ਸਿੰਘ ਪਦਮ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ’ਚ ਭਾਜਪਾ ਦੇ ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ, ਸੂਬਾ ਕਾਰਜਕਾਰਨੀ ਮੈਂਬਰ ਰਾਕੇਸ਼ ਗੁਪਤਾ, ਡਾ. ਮਨਮੋਹਨ ਕੌਸ਼ਲ ਅਤੇ ਪਵਨ ਸ਼ਰਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਰਵਿੰਦਰ ਸਿੰਘ ਪਦਮ ਨੇ ਕਿਹਾ ਕਿ ਆਜ਼ਾਦੀ ਦਿਹਾੜਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਮੌਕਾ ਹੈ। ਕੰਵਰਵੀਰ ਸਿੰਘ ਟੋਹੜਾ ਅਤੇ ਰਾਕੇਸ਼ ਗੁਪਤਾ ਨੇ ਕਿਹਾ ਕਿ ਇਹ ਸ਼ੁਭ ਮੌਕਾ ਦੇਸ਼ ਵਾਸੀਆਂ ’ਚ ਨਵੀਂ ਊਰਜਾ ਭਰ ਕੇ ਵਿਕਸਤ ਭਾਰਤ ਦੀ ਸਿਰਜਣਾ ਲਈ ਪ੍ਰੇਰਨਾ ਦਿੰਦਾ ਹੈ। ਮੰਚ ਸੰਚਾਲਨ ਸਕੱਤਰ ਨਰਿੰਦਰ ਭਾਟੀਆ ਨੇ ਕੀਤਾ। ਸਮਾਗਮ ਦੌਰਾਨ ਸਾਹਿਲ ਗਰਗ, ਰਾਜਨ ਕੱਕੜ, ਹਿਮਾਂਸ਼ੂ ਗੋਇਲ, ਸੰਜੇ ਗਰਗ, ਸੰਦੀਪ ਗੋਇਲ, ਖੁਸ਼ਬਿੰਦਰ ਸਿੰਘ, ਦਲੀਪ ਗੁਪਤਾ, ਅਵਤਾਰ ਸਿੰਘ, ਇਕਬਾਲ ਸਿੰਘ ਧੀਮਾਨ, ਅਨਿਲ ਲਾਲੀ ਧੀਮਾਨ, ਦਿਨੇਸ਼ ਗੁਪਤਾ, ਪੰਕਜ ਜੈਨ, ਬਲਵੀਰ ਸਿੰਘ, ਬਲਜੀਤ ਸਿੰਘ ਬੰਟੀ, ਨਰਾਇਣ ਦਾਸ ਮਨੋਜ, ਸਮੀਕਸ਼ਾ ਗੁਪਤਾ, ਮੇਜਰ ਸਿੰਘ, ਜਸਕਰਨ ਸਿੰਘ ਪਦਮ, ਜਸ਼ਨਦੀਪ ਸਿੰਘ ਪਦਮ, ਅਮਨ ਸ਼ਰਮਾ, ਮੰਗਲ ਰਾਮ, ਲਾਲ ਸਿੰਘ ਲਾਲੀ, ਨੀਰਜ ਖੋਸਲਾ ਰਾਜੂ, ਅਮਰਿੰਦਰ ਸਿੰਘ ਮਾਕਨ, ਵਿਪਨ ਗੁੰਬਰ, ਸੀਮਾ ਧੀਰ, ਅਨੁਰਾਧਾ ਗੋਇਲ ਅਤੇ ਜਸਪ੍ਰੀਤ ਸਿੰਘ ਸੋਨੂੰ ਨੇ ਤਿਰੰਗੇ ਨੂੰ ਸਲਾਮੀ ਦਿੱਤੀ।