ਰੇਪ ਕਾਰਨ ਗਰਭਵਤੀ ਹੋਈ ਪੀੜਤਾ, ਕੇਸ ਦਰਜ
ਰੇਪ ਕਾਰਨ ਗਰਭਵਤੀ ਹੋਈ ਪੀੜਤਾ, ਕੇਸ ਦਰਜ
Publish Date: Fri, 27 Mar 2026 04:35 PM (IST)
Updated Date: Fri, 27 Mar 2026 04:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਰਹਿੰਦ ਥਾਣੇ ਦੀ ਪੁਲਿਸ ਨੇ ਰੇਪ ਕਾਰਨ ਗਰਭਵਤੀ ਹੋਈ ਪੀੜਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਸਰਹਿੰਦ ਵਾਸੀ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਕਰਨ ਸਿੰਘ ਉਸ ਨੂੰ ਵਿਆਹ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਮੁਦੱਈ ਦੇ ਦੱਸਣ ਅਨੁਸਾਰ ਕਰਨ ਉਕਤ ਨੇ ਉਸ ਨੂੰ ਆਪਣੀ ਰਿਸ਼ਤੇਦਾਰੀ ਵਿਚ ਮੰਡੀ ਗੋਬਿੰਦਗੜ੍ਹ ਵਿਖੇ ਰੱਖਿਆ ਸੀ। ਜਿੱਥੇ ਉਸ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਰੇਪ ਕੀਤਾ ਸੀ ਜਿਸ ਕਾਰਨ ਉਹ ਗਰਭਵਤੀ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।