- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਲਮੀਕਿ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਾਲਮੀਕਿ ਸ਼ਕਤੀ ਕਲੱਬ ਪ੍ਰੇਮ ਨਗਰ ਦੀਆਂ ਸਮੂਹ ਸੰਗਤਾਂ ਤੇ ਵਾਲਮੀਕਿ ਮੰਦਰ ਕਮੇਟੀ ਗਊਸ਼ਾਲਾ ਰੋਡ ਵੱਲੋਂ ਸ਼ਰਧਾ ਨਾਲ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ’ਚ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਰਾਜੂ ਖੰਨਾ ਨੇ ਭਗਵਾਨ ਵਾਲਮੀਕਿ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਨਾਲ ਪ੍ਰਕਾਸ਼ ਦਿਹਾੜੇ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਦੌਰਾਨ ਸੋਹਣ ਸਿੰਘ ਆਦਿਵਾਸੀ, ਪਿੰਕੀ ਰਾਣੀ ਅਤੇ ਡੈਨੀ ਪਾਰਚਾ ਦੀ ਅਗਵਾਈ ਹੇਠ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਮਾਜਰੀ, ਸੰਦੀਪ ਕੁਮਾਰ, ਅਨਿਲ ਬਰਾੜ, ਚਰਨਜੀਤ ਚੰਨਾ, ਪਰਮਜੀਤ ਪੰਮੀ, ਸੋਨੂੰ ਮੰਡੀ, ਮੰਗਤ ਰਾਮ, ਸੰਦੀਪ ਬਰਾੜ, ਪਾਲਾ ਚੌਧਰੀ, ਸਕਿੰਦਰ ਘਈ, ਰਾਹੁਲ ਕੁਮਾਰ, ਕਾਰਤਿਕ ਕਲਿਆਣ, ਬੰਸ ਬਰਾੜ, ਸ਼ਾਲੂ ਰਾਣੀ, ਪੂਜਾ ਰਾਣੀ, ਸੀਮਾ ਰਾਣੀ, ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।