- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਅਨ ਬੈਂਕ ਦੀ ਮੰਡੀ ਗੋਬਿੰਦਗੜ੍ਹ ਬਰਾਂਚ ਨੇ ਮਨਾਈ ਗੋਲਡਨ ਜੁਬਲੀ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਯੂਨੀਅਨ ਬੈਂਕ ਆਫ਼ ਇੰਡੀਆ ਦੀ ਮੰਡੀ ਗੋਬਿੰਦਗੜ੍ਹ ਸ਼ਾਖਾ ਵੱਲੋਂ ਬੈਂਕਿੰਗ ਸੇਵਾਵਾਂ ਦੇ 50 ਸਾਲ ਪੂਰੇ ਹੋਣ ’ਤੇ ਗੋਲਡਨ ਜੁਬਲੀ ਮਨਾਈ ਗਈ। ਇਸ ਸਬੰਧੀ ਸ਼ਾਖਾ ’ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ’ਚ ਯੂਨੀਅਨ ਬੈਂਕ ਆਫ਼ ਇੰਡੀਆ ਦੇ ਲੁਧਿਆਣਾ ਖੇਤਰੀ ਦਫ਼ਤਰ ਤੋਂ ਰੀਜਨਲ ਮੈਨੇਜਰ ਰਣਵੀਰ ਸਿੰਘ, ਪ੍ਰਮੁੱਖ ਕਾਰੋਬਾਰੀਆਂ ਅਤੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ਼ਾਖਾ ਪ੍ਰਬੰਧਕ ਆਕਾਸ਼ ਸ਼ੁਕਲਾ ਨੇ ਦੱਸਿਆ ਕਿ ਇਹ ਸ਼ਾਖਾ 3 ਸਤੰਬਰ 1976 ਨੂੰ ਮੰਡੀ ਗੋਬਿੰਦਗੜ੍ਹ ’ਚ ਖੁੱਲ੍ਹੀ ਸੀ। ਉਨ੍ਹਾਂ ਕਿਹਾ ਕਿ ਪੰਜ ਦਹਾਕਿਆਂ ਦੇ ਸਫ਼ਰ ਦੌਰਾਨ ਸ਼ਾਖਾ ਨੇ ਲੋਕਾਂ ਅਤੇ ਵਪਾਰੀਆਂ ਦੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ ਅਤੇ ਸ਼ਹਿਰ ਦੇ ਆਰਥਿਕ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਰੀਜਨਲ ਮੈਨੇਜਰ ਰਣਵੀਰ ਸਿੰਘ ਨੇ ਗਾਹਕਾਂ ਦਾ 50 ਸਾਲਾਂ ਤੋਂ ਉਨ੍ਹਾਂ ਦੇ ਨਿਰੰਤਰ ਵਿਸ਼ਵਾਸ ਅਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਆਕਾਸ਼ ਸ਼ੁਕਲਾ ਨੇ ਕਿਹਾ ਕਿ ਗੋਲਡਨ ਜੁਬਲੀ ਬੈਂਕ ਵੱਲੋਂ ਗਾਹਕਾਂ ਨਾਲ ਬਣਾਏ ਮਜ਼ਬੂਤ ਸਬੰਧਾਂ ਦਾ ਜਸ਼ਨ ਹੈ। ਉਨ੍ਹਾਂ ਆਧੁਨਿਕ ਅਤੇ ਗਾਹਕ ਕੇਂਦਰਿਤ ਬੈਂਕਿੰਗ ਸੇਵਾਵਾਂ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਕਾਰੋਬਾਰੀ ਸੁਭਾਸ਼ ਸਿੰਗਲਾ, ਮੋਹਨ ਲਾਲ ਸੇਤੀਆ, ਵਾਸੂਦੇਵ ਸ਼ਰਮਾ, ਮੁਕੇਸ਼ ਘਈ, ਬਟੇਸ਼ਵਰ ਯਾਦਵ, ਬੈਂਕ ਦੇ ਡਿਪਟੀ ਮੈਨੇਜਰ ਆਂਚਲ ਧੀਮਾਨ, ਬਲਜਿੰਦਰ ਸਿੰਘ ਅਤੇ ਵੱਡੀ ਗਿਣਤੀ ’ਚ ਬੈਂਕ ਖਾਤਾ ਧਾਰਕ ਮੌਜੂਦ ਸਨ।