- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲੈਰੋ ਗੱਡੀ ’ਚ ਆਏ ਅਣਪਛਾਤੇ ਵਿਅਕਤੀ ਮੱਝਾਂ ਚੋਰੀ ਕਰ ਕੇ ਫਰਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਥਾਣਾ ਅਮਲੋਹ ਅਧੀਨ ਪੈਂਦੇ ਪਿੰਡ ਰਾਈਏਵਾਲ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਪਸ਼ੂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ 22 ਜੁਲਾਈ ਦੀ ਰਾਤ ਨੂੰ ਉਸ ਨੇ ਆਪਣੀਆਂ ਮੱਝਾਂ ਅਤੇ ਕੱਟੀਆਂ ਨੂੰ ਵਾੜੇ ’ਚ ਬੰਨ੍ਹਿਆ ਸੀ ਪਰ ਅਗਲੀ ਸਵੇਰ ਪਸ਼ੂ ਗਾਇਬ ਸਨ। ਸੀਸੀਟੀਵੀ ਕੈਮਰੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਬਲੈਰੋ ਪਿਕਅੱਪ ਗੱਡੀ ’ਚ ਆਏ 3-4 ਅਣਪਛਾਤੇ ਵਿਅਕਤੀ ਪਸ਼ੂ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਹੈ।