
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ : ਡਾ. ਹਰਬੰਸ ਲਾਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵੱਲੋਂ ਪਿੰਡ ਤਰਖਾਣ ਮਾਜਰਾ, ਜੱਲਾ, ਭਮਾਰਸੀ ਬੁਲੰਦ, ਭਮਾਰਸੀ ਜ਼ੇਰ ਅਤੇ ਭਮਾਰਸੀ ਬੀੜ੍ਹ ਦੀ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਜਾਤ-ਪਾਤ ਦੀ ਨਫ਼ਰਤ ਮਿਟਾ ਕੇ ਸੱਚ ਦੇ ਰਾਹ ’ਤੇ ਚੱਲਣ, ਕਿਰਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ 30 ਸਤੰਬਰ ਤੱਕ ਚਲਾਈ ਜਾਣ ਵਾਲੀ ਰੁੱਖ ਲਗਾਉਣ ਅਤੇ ਬੂਟੇ ਵੰਡਣ ਦੀ ਮੁਹਿੰਮ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੇਗੀ। ਇਸ ਮੌਕੇ ਉਨ੍ਹਾਂ ਸੰਗਤ ਨੂੰ ਫ਼ਲਦਾਰ, ਫੁੱਲਦਾਰ ਅਤੇ ਛਾਂਦਾਰ ਕਰੀਬ 200 ਬੂਟੇ ਪ੍ਰਸ਼ਾਦ ਵਜੋਂ ਵੰਡੇ। ਇਸ ਦੌਰਾਨ ਸਮਾਜ ਸੇਵੀ ਡਾ. ਸੋਮਨਾਥ ਡਗੇੜੀਆਂ, ਸੰਦੀਪ ਸਿੰਘ ਲਵਲੀ, ਜਸਵਿੰਦਰ ਸਿੰਘ, ਅਵਤਾਰ ਸਿੰਘ, ਗਿਆਨ ਸਿੰਘ ਨਾਮਧਾਰੀ, ਬਲਵੀਰ ਕੌਰ ਨਾਮਧਾਰੀ, ਮਨਜੀਤ ਸਿੰਘ ਬੰਟੀ, ਬਲਦੇਵ ਸਿੰਘ ਚੌਰਵਾਲਾ, ਬਲਦੇਵ ਸਿੰਘ ਭਮਾਰਸੀ ਬੁਲੰਦ, ਸਕੱਤਰ ਦਿਆਲ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਪੰਚ ਬਹਾਦਰ ਸਿੰਘ, ਓਪੀ ਸਚਦੇਵਾ, ਜਗਵੀਰ ਸਿੰਘ, ਗੁਰਿੰਦਰ ਸਿੰਘ ਗੁਰੂ, ਕਰਮ ਸਿੰਘ ਜੱਲਾ, ਕਾਕਾ ਸਿੰਘ, ਗੁਰਵਿੰਦਰ ਕੌਰ, ਦਰਸ਼ਨ ਸਿੰਘ, ਗੁਰਦੀਪ ਸਿੰਘ ਅਤੇ ਸੁਖਵੀਰ ਸਿੰਘ ਮੌਜੂਦ ਸਨ।