- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮ ਆਗੂਆਂ ਦੀਆਂ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ: ਆਈਟੀਆਈਜ਼ ਯੂਨੀਅਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਆਈਟੀਆਈਜ਼ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਸਮੇਤ ਹੋਰ ਆਗੂਆਂ ਨੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੋਜ਼ੀ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਬਦਲੀਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਆਖਿਆ ਕਿ ਮਾਲਵਾ, ਮਾਂਝਾ, ਦੁਆਬਾ, ਪੁਆਧ ਅਤੇ ਚੰਡੀਗੜ੍ਹ ਸਮੇਤ ਪੂਰੇ ਸੂਬੇ ’ਚ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਇਸ ਮੰਗ ਨੂੰ ਚੁੱਕਣ ਵਾਲਿਆਂ ਵਿੱਚ ਚੇਅਰਮੈਨ ਕੁਲਦੀਪ ਸਿੰਘ ਪੱਟੀ, ਜਨਰਲ ਸਕੱਤਰ ਗੁਰਮੁਖ ਸਿੰਘ ਰਾਜਪੁਰਾ, ਖ਼ਜ਼ਾਨਚੀ ਦਿਲਬਾਗ ਸਿੰਘ ਜਲੰਧਰ, ਸਕੱਤਰ ਨਿਰਮਲ ਸਿੰਘ ਮੋਗਾ, ਵਾਈਸ ਪ੍ਰਧਾਨ ਕੁਲਵੰਤ ਸਿੰਘ ਮੋਗਾ, ਪ੍ਰੈੱਸ ਸਕੱਤਰ ਬਲਜੀਤ ਸਿੰਘ ਵਿਰਦੀ ਫਤਹਿਗੜ੍ਹ ਸਾਹਿਬ ਬੱਸੀ, ਕਮੇਟੀ ਮੈਂਬਰ ਹਰਪਾਲ ਸਿੰਘ ਨਾਭਾ, ਨਗਿੰਦਰ ਸਿੰਘ ਜੋਸ਼ੀ, ਨਿਰਮਲ ਸਿੰਘ ਭੰਗੂ ਪਟਿਆਲਾ, ਰਾਮ ਸਿੰਘ ਬਠਿੰਡਾ, ਯੂਨਿਟ ਪ੍ਰਧਾਨ ਜਗਜੀਤ ਸਿੰਘ ਰੂਪਨਗਰ, ਦਿਆਲ ਸਿੰਘ ਹੁਸ਼ਿਆਰਪੁਰ, ਬਲਜੀਤ ਸਿੰਘ ਬੀਹਲਾ ਮਾਣੂੰਕੇ, ਪ੍ਰਧਾਨ ਵਰਿੰਦਰ ਸਿੰਘ ਨੰਗਲ, ਸਤਨਾਮ ਚੰਦ ਫਰੀਦਕੋਟ ਅਤੇ ਹਰਮੰਦਰ ਸਿੰਘ ਫਿਰੋਜ਼ਪੁਰ ਆਦਿ ਸ਼ਾਮਲ ਸਨ।