ਮੱਝਾਂ ਤੇ ਕੱਟਰੂ ਲੈ ਗਏ ਚੋਰ, ਕੇਸ ਦਰਜ
ਮੱਝਾਂ ਤੇ ਕੱਟਰੂ ਲੈ ਗਏ ਚੋਰ, ਕੇਸ ਦਰਜ
Publish Date: Mon, 16 Feb 2026 05:49 PM (IST)
Updated Date: Mon, 16 Feb 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਝੰਬਾਲਾ ਵਿਖੇ ਬੇਖੌਫ਼ ਚੋਰਾਂ ਵੱਲੋਂ ਇਕ ਵਿਅਕਤੀ ਦੀਆਂ ਮੱਝਾਂ ਤੇ ਕੱਟਰੂ ਚੋਰੀ ਕੀਤੇ ਜਾਣ ਦੀ ਸੂਚਨਾ ਹੈ। ਜਗਦੀਸ਼ ਸਿੰਘ ਪੁੱਤਰ ਮਹਿੰਦਰ ਸਿੰਘ ਬਾਸੀ ਪਿੰਡ ਝੰਭਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਸ਼ੂਆਂ ਵਾਲੇ ਬਾੜੇ ’ਚੋਂ ਅਣਪਛਾਤੇ ਚੋਰਾਂ ਵੱਲੋਂ ਦੋ ਮੱਝਾਂ ਅਤੇ ਦੋ ਕੱਟਰੂ ਚੋਰੀ ਕੀਤੇ ਗਏ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਸਰਹਿੰਦ ਪੁਲਿਸ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਹੈ।