- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਜਰੀ ਕਾਲਜ ’ਚ ਫ਼ਿਜ਼ਿਕਸ ਐਸੋਸੀਏਸ਼ਨ ਵੱਲੋਂ ‘ਦ ਨੌਲੇਜ ਏਪੈਕਸ’ ਮੁਕਾਬਲੇ ਕਰਵਾਏ1

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਫ਼ਿਜ਼ਿਕਸ ਵਿਭਾਗ ਦੀ ਫ਼ਿਜ਼ਿਕਸ ਐਸੋਸੀਏਸ਼ਨ ਵੱਲੋਂ ‘ਦ ਨੌਲੇਜ ਏਪੈਕਸ’ ਸਮਾਗਮ ਤਹਿਤ ਕੁਇਜ਼ ਅਤੇ ਅਖ਼ਬਾਰ ਪੜ੍ਹਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ’ਚ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੌਜੂਦਾ ਸਮਾਜਿਕ ਅਤੇ ਰਾਜਨੀਤਕ ਮਸਲਿਆਂ ਪ੍ਰਤੀ ਜਾਗਰੂਕ ਕਰਨਾ ਸੀ। ਇਨ੍ਹਾਂ ਮੁਕਾਬਲਿਆਂ ’ਚ ਵਿਭਾਗ ਦੇ ਕੁੱਲ 55 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ’ਚ ਵੀ ਅਜਿਹੇ ਉਸਾਰੂ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵਿਭਾਗ ਮੁਖੀ ਅਤੇ ਐਸੋਸੀਏਸ਼ਨ ਦੇ ਕਨਵੀਨਰ ਡਾ. ਤਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਅਜਿਹੇ ਰਚਨਾਤਮਕ ਸਮਾਗਮ ਕਰਵਾਏ ਜਾਂਦੇ ਹਨ। ਅਖ਼ਬਾਰ ਪੜ੍ਹਨ ਮੁਕਾਬਲੇ ’ਚ ਬੀਐੱਸਸੀ ਫ਼ਿਜ਼ੀਕਲ ਸਾਇੰਸ ਭਾਗ ਦੂਜਾ ਦੀ ਵਿਦਿਆਰਥਣ ਪਰਵਿੰਦਰ ਕੌਰ ਨੇ ਪਹਿਲਾ ਸਥਾਨ, ਬੀਐੱਸਸੀ ਫ਼ਿਜ਼ੀਕਲ ਸਾਇੰਸ ਭਾਗ ਤੀਜਾ ਦੀ ਜਗਜੀਤ ਕੌਰ ਨੇ ਦੂਜਾ ਸਥਾਨ ਅਤੇ ਐੱਮਐੱਸਸੀ ਫ਼ਿਜ਼ਿਕਸ ਭਾਗ ਪਹਿਲਾ ਦੀ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁਇਜ਼ ਮੁਕਾਬਲੇ ’ਚ ਐੱਮਐੱਸਸੀ ਫ਼ਿਜ਼ਿਕਸ ਭਾਗ ਪਹਿਲਾ ਦੀ ਜਸਮੀਨ ਕੌਰ, ਹਰਮਨਪ੍ਰੀਤ ਕੌਰ ਅਤੇ ਦਮਨਜੀਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਐੱਮਐੱਸਸੀ ਫ਼ਿਜ਼ਿਕਸ ਭਾਗ ਦੂਜਾ ਦੀ ਨਵਦੀਪ ਕੌਰ, ਜਸਦੀਪ ਕੌਰ ਅਤੇ ਸਲੋਨੀ ਦੀ ਟੀਮ ਨੇ ਦੂਜਾ ਜਦਕਿ ਬੀਐੱਸਸੀ ਆਨਰਜ਼ ਕੈਮਿਸਟਰੀ ਭਾਗ ਪਹਿਲਾ ਦੀ ਜਸਕੀਰਤ ਕੌਰ, ਜਸਵੀਰ ਕੌਰ ਅਤੇ ਨਵਜੋਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਐਸੋਸੀਏਸ਼ਨ ਦੀ ਕੋਆਰਡੀਨੇਟਰ ਡਾ. ਦੀਪਿਕਾ ਜੈਨ, ਡਾ. ਰਮਣੀਕ ਕੌਰ, ਡਾ. ਨਵਜੀਤ ਕੌਰ, ਡਾ. ਗੁਰਪ੍ਰੀਤ ਕੌਰ ਭੁੱਲਰ ਅਤੇ ਪ੍ਰੋ. ਮਨਪ੍ਰੀਤ ਕੌਰ ਵੀ ਹਾਜ਼ਰ ਸਨ।