- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਜੀਵਨ ਸਿੰਘ ਦਾ ਜਨਮ ਦਿਨ ਮਾਨ ਕੇ ਪਰਤਿਆ ਜਥਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਚੰਡੀਗੜ੍ਹ ਦੀ ਚੇਅਰਪਰਸਨ ਬੀਬੀ ਸੁਖਪਾਲ ਕੌਰ ਦੀ ਅਗਵਾਈ ਵਿਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ 27ਵੀਂ ਚੇਤਨਾ ਯਾਤਰਾ ਲਈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੰਜਾਬ ਭਰ ਤੋਂ ਸਪੈਸ਼ਲ ਟਰੇਨ ਰਾਹੀਂ ਰਵਾਨਾ ਹੋਇਆ 300 ਸ਼ਰਧਾਲੂਆਂ ਦਾ ਜਥਾ ਵਾਪਸ ਪਰਤ ਆਇਆ ਹੈ। ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਚੁੰਨੀ ਦੀ ਅਗਵਾਈ ਹੇਠ ਸਰਹਿੰਦ ਤੋਂ 300 ਸ਼ਰਧਾਲੂ ਸ਼ਾਮਲ ਹੋਏ। ਸ੍ਰੀ ਹਜ਼ੂਰ ਸਾਹਿਬ ਪੁੱਜਣ ’ਤੇ ਟਰੱਸਟ ਵੱਲੋਂ 10 ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਚੇਤਨਾ ਮਾਰਚ ਸਜਾਇਆ ਗਿਆ। ਇਸ ਮੌਕੇ ਤਖ਼ਤ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਅਤੇ ਸਹਾਇਕ ਜਥੇਦਾਰ ਰਾਮ ਸਿੰਘ ਵੱਲੋਂ ਸਮੂਹ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈੱਡ ਗ੍ਰੰਥੀ ਸਰਬਜੀਤ ਸਿੰਘ, ਗੁਰਮੀਤ ਸਿੰਘ, ਹੈੱਡ ਕਥਾਵਾਚਕ ਗਿਆਨੀ ਸੁਖਵਿੰਦਰ ਸਿੰਘ, ਸੁਪਰਡੈਂਟ ਰਵਿੰਦਰ ਸਿੰਘ ਕਪੂਰ, ਡਿਪਟੀ ਸੁਪਰਡੈਂਟ ਜੈਮਲ ਸਿੰਘ, ਗੁਰਦੀਪ ਸਿੰਘ, ਕੈਪਟਨ ਸਵਰਨ ਸਿੰਘ ਜ਼ੀਰਾ, ਕੈਪਟਨ ਸਤਪਾਲ ਸਿੰਘ, ਕੈਪਟਨ ਜਸਪਾਲ ਸਿੰਘ, ਸਰਬਜੀਤ ਕੌਰ, ਮਨਜੀਤ ਸਿੰਘ, ਬਖਸ਼ੀਸ਼ ਸਿੰਘ, ਸੰਤੋਖ ਸਿੰਘ, ਕਰਨੈਲ ਸਿੰਘ, ਜਗਸੀਰ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਜਸਪਾਲ ਸਿੰਘ ਮਹਿਦੂਦਾ ਤੇ ਰਣਜੀਤ ਸਿੰਘ ਝਾਮਪੁਰ ਹਾਜ਼ਰ ਸਨ। ਵਾਪਸੀ ਮੌਕੇ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਪੁੱਜਣ ’ਤੇ ਮੋਹਨ ਸਿੰਘ ਚੁੰਨੀ, ਬੇਅੰਤ ਸਿੰਘ ਭਾਂਬਰੀ, ਰਘਬੀਰ ਸਿੰਘ ਬਡਲਾ, ਰਣਜੀਤ ਸਿੰਘ ਝਾਮਪੁਰ, ਸੁਪਰਡੈਂਟ ਜਸਪਾਲ ਸਿੰਘ ਅਤੇ ਐਡਵੋਕੇਟ ਕਵਲਜੀਤ ਸਿੰਘ ਮੱਟੂ ਨੇ ਸੰਗਤ ਦਾ ਸਵਾਗਤ ਕੀਤਾ।