- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮ ਲੀਲਾ ’ਚ ਸ਼ਰਵਣ ਕੁਮਾਰ ਦੇ ਭਾਵੁਕ ਦ੍ਰਿਸ਼ ਨੇ ਮਨ ਮੋਹਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਪ੍ਰਧਾਨ ਅਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਤੀਸਰੇ ਦਿਨ ਦੇ ਮੰਚਨ ਦੌਰਾਨ ਸ਼ਰਵਣ ਕੁਮਾਰ, ਸ਼੍ਰੀ ਰਾਮ ਜੀ ਤੇ ਮਾਤਾ ਸੀਤਾ ਜੀ ਦੇ ਜਨਮ ਦੇ ਭਾਵੁਕ ਦ੍ਰਿਸ਼ ਪੇਸ਼ ਕੀਤੇ ਗਏ। ਇਸ ਦੌਰਾਨ ਅਰਸ਼ਿਤ ਪਰਾਸ਼ਰ ਨੇ ਸ਼ਰਵਣ ਕੁਮਾਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਸਮਾਗਮ ’ਚ ਸਰਹਿੰਦ ਤੋਂ ਸਮਾਜ ਸੇਵੀ ਸੋਹਣ ਲਾਲ ਆਪਣੇ ਪੁੱਤਰ ਕਰਨ ਅਤੇ ਪੋਤਰੇ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਮੇਟੀ ਵੱਲੋਂ ਪਿਛਲੇ 60 ਸਾਲਾਂ ਤੋਂ ਕੀਤੇ ਜਾ ਰਹੇ ਮੰਚਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਰ ਘਰ ’ਚ ਸ਼ਰਵਣ ਕੁਮਾਰ ਵਰਗਾ ਪੁੱਤਰ ਹੋਵੇ ਤਾਂ ਕਿਸੇ ਵੀ ਸ਼ਹਿਰ ’ਚ ਬਿਰਧ ਆਸ਼ਰਮ ਦੀ ਲੋੜ ਨਾ ਪਵੇ। ਕਮੇਟੀ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਦੱਸਿਆ ਕਿ 21 ਅਕਤੂਬਰ ਤੱਕ ਚੱਲਣ ਵਾਲੀ ਰਾਮ ਲੀਲਾ ਦੌਰਾਨ 11 ਅਕਤੂਬਰ ਨੂੰ ਸ਼ਾਮ 5 ਵਜੇ ਸ਼੍ਰੀ ਸ਼ਿਵ ਦੁਰਗਾ ਮੰਦਰ ਤੋਂ ਸ਼੍ਰੀ ਰਾਮ ਜੀ ਦੀ ਬਰਾਤ ਕੱਢੀ ਜਾਵੇਗੀ ਅਤੇ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਖ਼ਜ਼ਾਨਚੀ ਜਤਿਨ ਪਰਾਸ਼ਰ, ਮੀਤ ਪ੍ਰਧਾਨ ਬਲਰਾਮ ਚਾਵਲਾ, ਗੁਰਵਿੰਦਰ ਮਿੰਟੂ, ਰਵਿੰਦਰ ਰੰਮੀ, ਡਾਇਰੈਕਟਰ ਹਰੀਸ਼ ਥਰੇਜਾ, ਕੁਲਦੀਪ ਕਿੱਪੀ, ਵਿਨੋਦ ਸ਼ਰਮਾ, ਪ੍ਰੀਤਮ ਰਬੜ, ਪ੍ਰਵੀਨ ਕਪਿਲ, ਅਮਿਤ ਪਰਾਸ਼ਰ, ਇੰਦਰਜੀਤ ਇੰਦਰੀ, ਜਤਿੰਦਰ ਸ਼ਰਮਾ, ਅਨਿਲ ਕੁਮਾਰ, ਰਵੀਸ਼ ਅਰੋੜਾ, ਪੁਨੀਤ ਚਾਵਲਾ, ਕਮਲ ਕ੍ਰਿਸ਼ਨ ਬਾਂਡਾ ਅਤੇ ਜਸਵਿੰਦਰ ਬਬਲੂ ਆਦਿ ਹਾਜ਼ਰ ਸਨ।