- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਾਂ ਦਾ ਕਿਹਾ ਸਿਰਮੱਥੇ ਪਤਨਾਲਾ ਉੱਥੇ ਦਾ ਉੱਥੇ

ਪਰਗਟ ਸਿੰਘ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਐਨਜੀਟੀ ਨੂੰ ਹਲਫ਼ਨਾਮਾ ਦੇਣ ਅਤੇ ਝਿੜਕਾਂ ਮਿਲਣ ਤੋਂ ਬਾਅਦ, ਸਰਹਿੰਦ ਨਗਰ ਕੌਂਸਲ ਨੇ ਵੀਰਵਾਰ ਤੋਂ ਮੁੜ ਹੰਸਲਾ ਨਦੀ (ਸਰਹਿੰਦ ਚੋਅ) ਦੇ ਕੰਢੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਜਾਪਦਾ ਹੈ ਕਿ ਨਗਰ ਕੌਂਸਲ ਨੇ ਤਹਿ ਕਰ ਲਿਆ ਹੈ ਕਿ ਅਸੀ ਕਦੀ ਵੀ ਨਹੀਂ ਸੁਧਾਰਾਂਗੇ। ਵੀਰਵਾਰ ਨੂੰ ਕੂੜਾ ਸੁੱਟਣ ਦੀ ਜਾਂਚ ਕਰਨ ਲਈ ਪੀਪੀਸੀਬੀ ਦੀ ਇਕ ਟੀਮ ਮੌਕੇ ’ਤੇ ਵੀ ਪਹੁੰਚੀ। ਨਗਰ ਕੌਂਸਲ ਦੀਆਂ ਕਾਰਵਾਈਆਂ ਦੀ ਰਿਪੋਰਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫਤਰ ਨੂੰ ਭੇਜੀ ਜਾ ਰਹੀ ਹੈ। ਸਰਹਿੰਦ ਨਗਰ ਕੌਂਸਲ ਪਹਿਲਾਂ ਹੀ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟ ਕੇ ਹੰਸਲਾ ਨਦੀ (ਸਰਹਿੰਦ ਚੋਅ) ਨੂੰ ਪ੍ਰਦੂਸ਼ਿਤ ਕਰਨ ਲਈ ਵਿਵਾਦਾਂ ਵਿਚ ਘਿਰੀ ਹੋਈ ਹੈ। ਐਨਜੀਟੀ ਦੀ ਝਿੜਕ ਤੋਂ ਬਾਅਦ, ਨਗਰ ਕੌਂਸਲ ਨੇ ਹੰਸਲਾ ਨਦੀ ਦੇ ਕੰਢੇ ਕੂੜਾ ਨਾ ਸੁੱਟਣ ਅਤੇ ਸਾਈਟ ’ਤੇ ਬਣੇ ਮਟੀਰੀਅਲ ਰਿਕਵਰੀ ਫੈਸਲਿਟੀ ਸ਼ੈੱਡ ਨੂੰ ਹਟਾਉਣ ਲਈ ਇਕ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ। ਹਲਫ਼ਨਾਮੇ ਵਿਚ ਇਹ ਵੀ ਕਿਹਾ ਗਿਆ ਸੀ ਕਿ ਨਗਰ ਕੌਂਸਲ ਸਾਈਟ ਦੀ ਸਫ਼ਾਈ ਕਰੇਗੀ ਤੇ ਉੱਥੇ ਇਕ ਹਰੀ ਪੱਟੀ ਵਿਕਸਤ ਕਰੇਗੀ। ਨਗਰ ਕੌਂਸਲ ਨੂੰ ਗੈਰ-ਕਾਨੂੰਨੀ ਡੰਪਿੰਗ ਨੂੰ ਲੈ ਕੇ ਜਨਤਕ ਵਿਰੋਧ ਪ੍ਰਦਰਸ਼ਨਾਂ, ਜੁਰਮਾਨਿਆਂ, ਨੋਟਿਸਾਂ ਅਤੇ ਪਟੀਸ਼ਨਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਬਾਵਜੂਦ, ਨਗਰ ਕੌਂਸਲ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੇ ਅਨੁਸਾਰ ਡੰਪਿੰਗ ਸਾਈਟ ਦੀ ਚੋਣ ਅਤੇ ਵਿਕਾਸ ਕਰਨ ਵਿਚ ਅਸਫਲ ਰਹੀ। ਐਨਜੀਟੀ ਕੋਲ ਹਲਫ਼ਨਾਮਾ ਦਾਇਰ ਕਰਨ ਤੋਂ ਬਾਅਦ, ਬਿਨਾਂ ਕਿਸੇ ਠੋਸ ਕਾਰਜ ਯੋਜਨਾ ਦੇ, ਸਰਹਿੰਦ ਨਗਰ ਕੌਂਸਲ ਨੇ ਪਹਿਲਾਂ ਬਹਾਦਰਗੜ੍ਹ, ਫਿਰ ਅੱਤੇਵਾਲੀ, ਮੰਡੋਫਲ ਅਤੇ ਹੁਣ ਫਿਰ ਹੰਸਾਲਾ ਨਦੀ ਦੇ ਦੂਜੇ ਪਾਸੇ ਡੰਪਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਪੀਪੀਸੀਬੀ ਨੇ ਨਗਰ ਕੌਂਸਲ ਦੀਆਂ ਸਾਰੀਆਂ ਕਾਰਵਾਈਆਂ ਦੀ ਜਾਂਚ ਵੀ ਕੀਤੀ ਹੈ ਤੇ ਬੋਰਡ ਹੈੱਡਕੁਆਰਟਰ ਅਤੇ ਐਨਜੀਟੀ ਨੂੰ ਇਕ ਰਿਪੋਰਟ ਸੌਂਪੀ ਹੈ। ਸਿਰਫ਼ ਦੋ ਦਿਨ ਪਹਿਲਾਂ, 27 ਜਨਵਰੀ ਨੂੰ, ਐਨਜੀਟੀ ਵਿਚ ਸੁਣਵਾਈ ਦੌਰਾਨ, ਨਗਰ ਕੌਂਸਲ ਨੂੰ