
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਬਡਲਾ ਵਿਖੇ ਤੀਆਂ ਦਾ ਮੇਲਾ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਪਿੰਡ ਬਡਲਾ ਵਿਖੇ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਤੇ ਗ੍ਰਾਮ ਪੰਚਾਇਤ ਵੱਲੋਂ ਜਥੇਦਾਰ ਬਾਬਾ ਮਨਜੀਤ ਸਿੰਘ, ਡਾ. ਜਰਨੈਲ ਸਿੰਘ, ਗੁਰਪ੍ਰੀਤ ਕੌਰ ਸੰਘੋਲ ਅਤੇ ਦੀਦਾਰ ਸਿੰਘ ਬੱਲ ਦੀ ਅਗਵਾਈ ’ਚ ਤੀਆਂ ਦਾ ਸ਼ਾਨਦਾਰ ਮੇਲਾ ਕਰਵਾਇਆ ਗਿਆ। ਮੇਲੇ ’ਚ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਗੁਰਪ੍ਰੀਤ ਕੌਰ ਜੀਪੀ, ਸਾਬਕਾ ਚੇਅਰਪਰਸਨ ਬਲਜੀਤ ਕੌਰ ਬੱਸੀ ਪਠਾਣਾ, ਸਾਬਕਾ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ, ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਮਦਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਰਜਿੰਦਰ ਕੌਰ ਪਨਾਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਗੁਰਪ੍ਰੀਤ ਕੌਰ ਜੀਪੀ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਜੜ੍ਹਾਂ ਨਾਲ ਜੋੜੀ ਰੱਖਣ ਲਈ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ। ਗੁਰਦੀਪ ਮਦਨ ਨੇ ਕਿਹਾ ਕਿ ਸੰਸਥਾ ਵੱਲੋਂ ਪਿੰਡਾਂ ’ਚ ਤੀਆਂ ਦੇ ਮੇਲੇ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਅਤੇ ਅਲੋਪ ਹੋ ਰਹੀਆਂ ਵਿਰਾਸਤੀ ਵੰਨਗੀਆਂ ਨੂੰ ਸੰਭਾਲਣਾ ਹੈ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ, ਜਥੇਦਾਰ ਮਨਜੀਤ ਸਿੰਘ, ਡਾ. ਜਰਨੈਲ ਸਿੰਘ, ਜਸਵਿੰਦਰ ਸਿੰਘ ਜੱਸਾ, ਧਰਮ ਸਿੰਘ, ਪ੍ਰਦੀਪ ਕੌਰ, ਸੰਦੀਪ ਕੌਰ, ਪ੍ਰਦੀਪ ਕੌਰ ਭੰਗੂ (ਸਾਰੇ ਪੰਚਾਇਤ ਮੈਂਬਰ), ਸੂਬਾ ਪ੍ਰਧਾਨ ਸਤਪਾਲ ਸਿੰਘ, ਸਕੱਤਰ ਰਣਜੀਤ ਸਿੰਘ, ਚੇਅਰਪਰਸਨ ਚਰਨਜੀਤ ਕੌਰ, ਸਾਧਾ ਸਿੰਘ ਗਿੱਲ, ਜਥੇਦਾਰ ਜਸਮੇਰ ਸਿੰਘ ਬਡਲਾ, ਅਮਰੀਕ ਸਿੰਘ ਧਾਰਨੀ, ਸਤਵਿੰਦਰ ਸਿੰਘ ਮਨੈਲਾ, ਗੁਰਇਕਬਾਲ ਸਿੰਘ ਅਤੇ ਪ੍ਰੀਤਮ ਸਿੰਘ ਭਮਾਰਸੀ ਸਮੇਤ ਵੱਡੀ ਗਿਣਤੀ ’ਚ ਪਿੰਡ ਦੀਆਂ ਮੁਟਿਆਰਾਂ ਤੇ ਪਤਵੰਤੇ ਮੌਜੂਦ ਸਨ।