ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਮਨਾਇਆ ਤੀਆਂ ਦਾ ਤਿਉਹਾਰ ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
Publish Date: Sat, 22 Aug 2026 07:45 PM (IST)
Updated Date: Sat, 22 Aug 2026 07:48 PM (IST)
ਫ਼ੋਟੋ ਫ਼ਾਈਲ : 26 ਲਾਲਾ ਫੁੱਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਅਮਲੋਹ ਵਿਖੇ ਤੀਆਂ ਦੇ ਸਮਾਗਮ ਦਾ ਦ੍ਰਿਸ਼। ਗਰਗ, ਪੰਜਾਬੀ ਜਾਗਰਣ, ਅਮਲੋਹ : ਲਾਲਾ ਫੁੱਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਅਮਲੋਹ ਵੱਲੋਂ ਸ਼੍ਰੀ ਰਾਮ ਲੀਲਾ ਹਾਲ ’ਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ’ਚ ਨਗਰ ਕੌਂਸਲ ਅਮਲੋਹ ਦੀ ਨਵ-ਨਿਯੁਕਤ ਪ੍ਰਧਾਨ ਹਰਦਿੰਦਰ ਕੌਰ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਆਂਚਲ ਰਾਣੀ ਨੇ ਕੀਤਾ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਇਹ ਤਿਉਹਾਰ ਮਨਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜਨਾ ਹੈ, ਜਿਸ ਨਾਲ ਉਨ੍ਹਾਂ ਦਾ ਸਰੀਰਕ, ਬੌਧਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਅਧਿਆਪਕ ਵਿਦਿਆਰਥੀਆਂ ਨੂੰ ਦੇਸ਼ ਸੇਵਾ ਦੀ ਭਾਵਨਾ ਅਤੇ ਚੰਗੇ ਨਾਗਰਿਕ ਬਣਨ ਦੀ ਸੇਧ ਦਿੰਦੇ ਹਨ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ। ਇਹ ਪੇਸ਼ਕਾਰੀਆਂ ਅਧਿਆਪਕ ਭਾਵਨਾ, ਨੇਹਾ ਰਾਣੀ, ਦਵਿੰਦਰ ਕੌਰ, ਜਸਵੀਰ ਕੌਰ, ਰਜਿੰਦਰ ਕੌਰ, ਆਂਚਲ ਰਾਣੀ ਅਤੇ ਮੀਨਾ ਰਾਣੀ ਦੀ ਦੇਖ-ਰੇਖ ਹੇਠ ਤਿਆਰ ਕਰਵਾਈਆਂ ਗਈਆਂ ਸਨ। ਇਸ ਮੌਕੇ ਵਿਦਿਆਰਥੀਆਂ ਦੀਆਂ ਮਾਵਾਂ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਦੇ ਪਰਿਵਾਰਾਂ ਵਿੱਚੋਂ ਕਮਲੇਸ਼ ਰਾਣੀ, ਸਮ੍ਰਿਤੀ ਗਰਗ, ਸ਼ਮਾ ਗੋਇਲ, ਸਾਰਿਕਾ ਬੇਦੀ, ਅਨੂ ਮਿੱਤਲ ਅਤੇ ਹਰਪ੍ਰੀਤ ਕੌਰ ਮੌਜੂਦ ਸਨ।