- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅਧਿਆਪਕ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਭਾਰਤ ਵਿਕਾਸ ਪ੍ਰੀਸ਼ਦ ਦੀ ਸ਼ਾਖਾ ਬਸੀ ਪਠਾਣਾ ਵੱਲੋਂ ਅਧਿਆਪਕ ਦਿਵਸ ਮੌਕੇ ਪਿੰਡ ਖਾਲਸਪੁਰ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੀਸ਼ਦ ਦੇ ਪੰਜਾਬ ਰੀਜਨਲ ਕਨਵੀਨਰ ਰਮੇਸ਼ ਮਲਹੋਤਰਾ, ਬਲਦੇਵ ਕ੍ਰਿਸ਼ਨ ਤੇ ਪ੍ਰਧਾਨ ਨੀਰਜ ਮਲਹੋਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਸਾਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਸਹੀ ਸੋਚ, ਚੰਗੇ ਸੰਸਕਾਰ ਅਤੇ ਜੀਵਨ ’ਚ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦੇ ਹਨ। ਉਹ ਬੱਚਿਆਂ ਨੂੰ ਅਗਿਆਨਤਾ ਦੇ ਹਨੇਰੇ ’ਚੋਂ ਕੱਢ ਕੇ ਗਿਆਨ ਦੀ ਰੌਸ਼ਨੀ ਵੱਲ ਲਿਜਾਣ ’ਚ ਸਹਾਈ ਬਣਦੇ ਹਨ। ਇਸ ਮੌਕੇ ਹਾਈ ਸਕੂਲ ਦੇ ਪ੍ਰਿੰਸੀਪਲ ਸਮੇਤ 9 ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ’ਚ ਪੂਨਮ ਖੁੱਲਰ ਪ੍ਰਿੰਸੀਪਲ, ਹਰਪ੍ਰੀਤ ਸਿੰਘ ਸਾਇੰਸ ਅਧਿਆਪਕ, ਕੁਲਵਿੰਦਰ ਕੌਰ ਪੰਜਾਬੀ ਅਧਿਆਪਕ, ਹਰਦੀਪ ਕੌਰ ਹਿੰਦੀ ਅਧਿਆਪਕ, ਹਰਦੀਪ ਸਿੰਘ ਕਲਰਕ, ਅਮਨਦੀਪ ਕੌਰ ਐਸਐਸ ਅਧਿਆਪਕ, ਅਮਨਜੀਤ ਕੌਰ ਕੰਪਿਊਟਰ ਅਧਿਆਪਕ, ਰਮਨ ਕੈਂਥ ਅੰਗਰੇਜ਼ੀ ਅਧਿਆਪਕ ਅਤੇ ਰਜਤ ਸਾਹੀ ਮੈਥ ਅਧਿਆਪਕ ਸ਼ਾਮਲ ਸਨ। ਸਕੂਲ ਪ੍ਰਿੰਸੀਪਲ ਪੂਨਮ ਖੁੱਲਰ ਨੇ ਅਧਿਆਪਕਾਂ ਦਾ ਸਨਮਾਨ ਕਰਨ ’ਤੇ ਪ੍ਰੀਸ਼ਦ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਦੀ ਮਹਾਨਤਾ ਬਾਰੇ ਭਾਸ਼ਣ ਦਿੱਤੇ ਗਏ। ਇਸ ਮੌਕੇ ਰਕੇਸ਼ ਗੁਪਤਾ, ਅਸ਼ੋਕ ਗਰਗ, ਪ੍ਰਦੀਪ ਕੁਮਾਰ ਕੈਸ਼ੀਅਰ, ਜੈ ਕ੍ਰਿਸ਼ਨ ਕਸ਼ਯਪ ਅਤੇ ਸੁਸ਼ੀਲ ਕੁਮਾਰ ਆਦਿ ਮੈਂਬਰ ਹਾਜ਼ਰ ਸਨ।