- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵੱਲੋਂ ਮੁੱਖ ਚੌਕ ’ਚ ਚਾਹ ਦਾ ਲੰਗਰ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਉਦਯੋਗਿਕ ਸ਼ਹਿਰ ਦੇ ਨਵੇਂ ਬਣੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵੱਲੋਂ ਆਪਣੇ ਦੂਜੇ ਸਮਾਜ ਸੇਵਾ ਪ੍ਰਾਜੈਕਟ ਤਹਿਤ ਮੁੱਖ ਚੌਕ ’ਚ ਚਾਹ ਦਾ ਲੰਗਰ ਲਗਾਇਆ ਗਿਆ। ਮੋਹਿਤ ਵਧਵਾ ਦੇ ਪ੍ਰਬੰਧ ਹੇਠ ਅਤੇ ਪ੍ਰਧਾਨ ਮਨੋਜ ਹਸੀਜਾ ਦੀ ਅਗਵਾਈ ’ਚ ਲਗਾਏ ਇਸ ਲੰਗਰ ਦੌਰਾਨ ਕਲੱਬ ਮੈਂਬਰਾਂ ਨੇ ਰਾਹਗੀਰਾਂ ਅਤੇ ਮਜ਼ਦੂਰਾਂ ਨੂੰ ਗਰਮ ਚਾਹ ਵਰਤਾਈ। ਪ੍ਰਧਾਨ ਮਨੋਜ ਹਸੀਜਾ ਤੇ ਸਕੱਤਰ ਸੰਜੀਵ ਭਾਟੀਆ ਨੇ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਮਨੋਜ ਹਸੀਜਾ ਨੇ ਕਿਹਾ ਕਿ ਕਲੱਬ ਦੀ ਸਥਾਪਨਾ ਮਨੁੱਖਤਾ ਅਤੇ ਸਮਾਜ ਭਲਾਈ ਦੇ ਉਦੇਸ਼ ਨਾਲ ਕੀਤੀ ਗਈ ਹੈ। ਸਕੱਤਰ ਸੰਜੀਵ ਭਾਟੀਆ ਨੇ ਦੱਸਿਆ ਕਿ ਕਲੱਬ ਦੀ ਪਹਿਲੀ ਜਨਰਲ ਮੀਟਿੰਗ ਜਲਦੀ ਹੋਵੇਗੀ, ਜਿਸ ਤੋਂ ਬਾਅਦ ਕਲੱਬ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਖ਼ਜ਼ਾਨਚੀ ਅੰਕੁਸ਼ ਗੋਇਲ, ਪੀਆਰਓ ਹਰਜਿੰਦਰ ਸਿੰਘ ਧੀਮਾਨ, ਪੁਨੀਤ ਮਹਾਵਰ, ਅਭਿਨ ਗੋਇਲ, ਨੀਰਜ ਜਿੰਦਲ, ਵਿਵੇਕ ਸਿੰਗਲਾ, ਬਿਮਲ ਬਾਂਸਲ, ਰਾਕੇਸ਼ ਜਿੰਦਲ, ਰਮਨ ਬਾਂਸਲ, ਮੁਕੇਸ਼ ਚੱਟਾ, ਜਗਤਾਰ ਸਿੰਘ, ਯੋਗੇਸ਼ ਗੋਇਲ, ਤਿਲਕ ਸੋਫਤ, ਰਾਜਾ ਗੁਪਤਾ, ਅਮਰਿੰਦਰ ਭੱਲਾ, ਵਿਜੇ ਗਰਗ, ਮਨਨ ਗੁਪਤਾ, ਦੀਪਕ ਮਿੱਤਲ, ਦੀਪਕ ਕੁਮਾਰ, ਵਿਸ਼ਾਲ ਕੁਮਾਰ ਅਤੇ ਅਨਿਲ ਏਰਨ ਸਮੇਤ ਵੱਡੀ ਗਿਣਤੀ ’ਚ ਮੈਂਬਰ ਹਾਜ਼ਰ ਸਨ।