- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਵਿਖੇ ਦੋ ਰੋਜ਼ਾ ਸਬਜੈਕਟ ਫੇਅਰ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪੀਐਮ ਸ੍ਰੀ ਸਕੀਮ ਤਹਿਤ ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਵਿਖੇ ਦੋ ਰੋਜ਼ਾ ਸਬਜੈਕਟ ਫੇਅਰ ਕਰਵਾਇਆ ਗਿਆ, ਜਿਸ ’ਚ ਤਰਖਾਣ ਮਾਜਰਾ ਤੇ ਫਤਹਿਗੜ੍ਹ ਸਾਹਿਬ ਬਲਾਕਾਂ ਦੇ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ। 18 ਅਤੇ 19 ਨਵੰਬਰ ਨੂੰ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਰੀਅਲ ਲਾਈਫ਼ ਐਪਲੀਕੇਸ਼ਨ, ਆਰਟ ਇੰਟੀਗ੍ਰੇਟਿਡ ਲਰਨਿੰਗ ਅਤੇ ਇੰਡੀਅਨ ਈਥੋਸ (ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ) ਵਿਸ਼ਿਆਂ ’ਤੇ ਮਾਡਲ ਪੇਸ਼ ਕੀਤੇ। ਪਹਿਲੇ ਦਿਨ ਮਿਡਲ ਵਰਗ ਦੇ ਮੁਕਾਬਲਿਆਂ ’ਚ ਡਾਇਟ ਫਤਹਿਗੜ੍ਹ ਸਾਹਿਬ ਦੀ ਲੈਕਚਰਾਰ ਜਸਪਾਲ ਕੌਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ ਡਾ. ਜਸਲੀਨ ਕੌਰ ਤੇ ਪ੍ਰੋ. ਸੁਰਿੰਦਰਪਾਲ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਨਤੀਜਿਆਂ ਅਨੁਸਾਰ ਰੀਅਲ ਲਾਈਫ਼ ਐਪਲੀਕੇਸ਼ਨ ’ਚ ਹਰਬੰਸਪੁਰਾ ਸਕੂਲ ਦੀ ਹਰਸਿਮਰਤ ਕੌਰ ਤੇ ਰਸ਼ਮੀ ਤਿਵਾੜੀ ਤੇ ਪੀਐਮ ਸ੍ਰੀ ਸਸਸ ਸਰਹਿੰਦ ਮੰਡੀ ਦੀ ਨਿਸ਼ੂ ਤੇ ਨੀਅਤੀ ਨੇ ਸਾਂਝੇ ਤੌਰ ’ਤੇ ਪਹਿਲਾ, ਸਸਸ ਰੰਧਾਵਾ ਦੇ ਰਮਨਦੀਪ ਸਿੰਘ ਤੇ ਜਗਜੀਤ ਸਿੰਘ ਨੇ ਦੂਜਾ ਤੇ ਸ.ਮਿ.ਸ ਖੋਜੇ ਮਾਜਰਾ ਦੀ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇੰਡੀਅਨ ਈਥੋਸ ’ਚ ਹਰਬੰਸਪੁਰਾ ਸਕੂਲ ਦੇ ਗੁਰਸਿਮਰਤ ਸਿੰਘ ਤੇ ਰਸ਼ਮੀ ਤਿਵਾੜੀ ਪਹਿਲੇ, ਭੈਰੋਂਪੁਰ ਸਕੂਲ ਦੇ ਅਕਾਸ਼ਦੀਪ ਸਿੰਘ ਤੇ ਹਰਸ਼ਪ੍ਰੀਤ ਕੌਰ ਅਤੇ ਭਟਮਾਜਰਾ ਸਕੂਲ ਦੀ ਕਮਲਪ੍ਰੀਤ ਕੌਰ ਤੇ ਸੁਮਨਪ੍ਰੀਤ ਕੌਰ ਸਾਂਝੇ ਤੌਰ ’ਤੇ ਦੂਜੇ ਅਤੇ ਅਲੀਪੁਰ ਸੋਢੀਆਂ ਸਕੂਲ ਦੇ ਅੰਸ਼ ਵਰਮਾ ਤੀਜੇ ਸਥਾਨ ’ਤੇ ਰਹੇ। ਆਰਟ ਇੰਟੀਗ੍ਰੇਟਿਡ ਲਰਨਿੰਗ ’ਚ ਹਰਬੰਸਪੁਰਾ ਸਕੂਲ ਦੇ ਜੀਤ ਕੁਮਾਰ ਤੇ ਨਵਦੀਪ ਕੌਰ ਅਤੇ ਰੈਲੀ ਸਕੂਲ ਦੀ ਜਸਨੀਤ ਕੌਰ ਨੇ ਸਾਂਝੇ ਤੌਰ ’ਤੇ ਪਹਿਲਾ, ਸਰਹਿੰਦ ਮੰਡੀ ਦੀ ਮਹਿਕ ਤੇ ਮਾਨਵੀ ਨੇ ਦੂਜਾ ਅਤੇ ਐਸਓਈ ਮਾਤਾ ਗੁਜਰੀ ਸਕੂਲ ਦੀ ਸਲੋਨੀ ਤੇ ਕ੍ਰਿਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਦੂਜੇ ਦਿਨ 9ਵੀਂ ਤੋਂ 12ਵੀਂ ਜਮਾਤ ਦੇ ਮੁਕਾਬਲਿਆਂ ’ਚ ਪ੍ਰੋ. ਯਾਮਿਨੀ, ਲੈਕਚਰਾਰ ਬਲਜਿੰਦਰ ਸਿੰਘ ਅਤੇ ਨਰਿੰਦਰ ਕੌਰ ਨੇ ਜੱਜਮੈਂਟ ਕੀਤੀ। ਆਰਟ ਇੰਟੀਗ੍ਰੇਟਿਡ ਲਰਨਿੰਗ ’ਚ ਰੰਧਾਵਾ ਸਕੂਲ ਦੀ ਖੁਸ਼ਪ੍ਰੀਤ ਕੌਰ ਨੇ ਪਹਿਲਾ, ਹਰਬੰਸਪੁਰਾ ਸਕੂਲ ਦੀ ਮਨਜੋਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਕੋਟਲਾ ਬਜਵਾੜਾ ਸਕੂਲ ਦੀ ਕਿਰਨਦੀਪ ਕੌਰ ਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਲਿਆ। ਰੀਅਲ ਲਾਈਫ਼ ਐਪਲੀਕੇਸ਼ਨ ’ਚ ਬਾਗ ਸਿਕੰਦਰ ਸਕੂਲ ਦੇ ਕਰਨਵੀਰ ਸਿੰਘ ਨਾਗਰਾ ਪਹਿਲੇ, ਮਾਧੋਪੁਰ ਸਕੂਲ ਦੀ ਅਨਮੋਲਪ੍ਰੀਤ ਕੌਰ ਦੂਜੇ ਅਤੇ ਕੋਟਲਾ ਬਜਵਾੜਾ ਸਕੂਲ ਦੀ ਅਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਇੰਡੀਅਨ ਈਥੋਸ ’ਚ ਹਰਬੰਸਪੁਰਾ ਸਕੂਲ ਦੀ ਸਨਾ ਤੇ ਖੁਸ਼ੀ ਨੇ ਪਹਿਲਾ, ਅਲੀਪੁਰ ਸੋਢੀਆਂ ਸਕੂਲ ਦੇ ਅਮਨ ਤੇ ਅਮਨੀਤ ਕੌਰ ਨੇ ਦੂਜਾ ਅਤੇ ਰੰਧਾਵਾ ਸਕੂਲ ਦੀ ਸੁਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਤ ’ਚ ਸਕੂਲ ਮੁਖੀ ਸੰਦੀਪ ਜੈਨ ਨੇ ਜੇਤੂ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਨੂੰ ਸਰਟੀਫਿਕੇਟ ਵੰਡੇ ਅਤੇ ਜੱਜ ਸਾਹਿਬਾਨ, ਬੀਆਰਸੀ ਗੁਲਸ਼ਨ ਕੁਮਾਰ, ਰਾਣਾ ਸਿੰਘ, ਕੁਲਵੰਤ ਸਿੰਘ, ਸਮੂਹ ਸਟਾਫ਼ ਬਿਕਰਮਜੀਤ ਸਿੰਘ, ਚੰਚਲ ਗੌਤਮ, ਰਾਜੀਵ ਕੁਮਾਰ, ਸਿਮਰਨਜੀਤ ਕੌਰ, ਨਵਰੂਪ ਕੌਰ, ਪਾਲਕੀ ਬਾਲੀ, ਤਰਨਦੀਪ ਕੌਰ, ਲਖਵਿੰਦਰ ਸਿੰਘ, ਗੁਰਤੇਜ ਸਿੰਘ, ਅਤੁਲ ਸ਼ਰਮਾ ਸਮੇਤ ਪੀਐਮ ਪੋਸ਼ਣ ਸਟਾਫ਼ ਜਸਵਿੰਦਰ ਕੌਰ, ਕਿਰਨ, ਰਿੰਪੀ ਅਤੇ ਦਲਬੀਰ ਕੌਰ ਦਾ ਧੰਨਵਾਦ ਤੇ ਸਨਮਾਨ ਕੀਤਾ।