- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ’ਚ ਵਿਦਿਆਰਥੀਆਂ ਨੇ ਹਾਊਸਕੀਪਿੰਗ ਹਫ਼ਤੇ ਦੌਰਾਨ ਦਿਖਾਇਆ ਹੁਨਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ਹਾਊਸਕੀਪਿੰਗ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ। ਹਫ਼ਤਾ ਭਰ ਚੱਲੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਭਵਿੱਖ ਦੇ ਹੋਸਪਿਟੈਲਿਟੀ ਪੇਸ਼ੇਵਰਾਂ ਅੰਦਰ ਅਮਲੀ ਹੁਨਰ, ਰਚਨਾਤਮਕਤਾ, ਆਪਸੀ ਤਾਲਮੇਲ ਅਤੇ ਪੇਸ਼ੇਵਰ ਸਮਰੱਥਾ ਦਾ ਵਿਕਾਸ ਕਰਨਾ ਸੀ। ਇਸ ਦੌਰਾਨ ਬੈੱਡ ਮੇਕਿੰਗ, ਬੈਸਟ ਆਊਟ ਆਫ਼ ਵੇਸਟ ਅਤੇ ਰੈਪਿਡ ਫ਼ਾਇਰ ਕਵਿਜ਼ ਸਮੇਤ ਕਈ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਜਾਣਕਾਰੀ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਪ੍ਰਬੰਧ ਅਵਤਾਰ ਸਿੰਘ ਅਤੇ ਸਹਾਇਕ ਪ੍ਰੋਫ਼ੈਸਰ ਸ੍ਰਿਸ਼ਟੀ ਦੀ ਅਗਵਾਈ ਹੇਠ ਹੋਇਆ, ਜਦਕਿ ਨਿਵੇਦਿਤਾ ਅਤੇ ਚਰਨਪ੍ਰੀਤ ਕੌਰ ਨੇ ਸਹਿਯੋਗ ਦਿੱਤਾ। ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ ਡਾਇਰੈਕਟਰ ਡਾ. ਅਮਨ ਸ਼ਰਮਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਸਪਿਟੈਲਿਟੀ ਖੇਤਰ ’ਚ ਕਾਮਯਾਬੀ ਲਈ ਅਮਲੀ ਸਿੱਖਿਆ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿਭਾਗ ਵੱਲੋਂ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।