- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਗਿਆਨ ਤੇ ਗਣਿਤ ਮੇਲੇ ’ਚ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਖਮਾਣੋਂ ਵਿਖੇ ਕਰਵਾਏ ਗਏ ਵਿਭਾਗੀ ਵਿਗਿਆਨ ਤੇ ਗਣਿਤ ਮੇਲੇ ’ਚ ਰਾਣਾ ਮੁਨਸ਼ੀ ਰਾਮ ਸਰਵਹਿੱਤਕਾਰੀ ਵਿਦਿਆ ਮੰਦਰ ਸਰਹਿੰਦ ਦੇ 19 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਣਿਤ ਬਾਲ ਵਰਗ ਦੇ ਮਾਡਲ ਮੁਕਾਬਲੇ ’ਚ ਮਨਪ੍ਰੀਤ ਸਿੰਘ ਨੇ ਪਹਿਲਾ ਤੇ ਕਨਿਕਾ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਕਵਿਜ਼ ਮੁਕਾਬਲੇ ’ਚ ਕਮਲ ਕੁਮਾਰ, ਅਲਿਤਾਫ਼ ਅਤੇ ਵਿਪਿਨ ਕੁਮਾਰ ਗੁਪਤਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਵਿਗਿਆਨ ਕਿਸ਼ੋਰ ਵਰਗ ਦੇ ਮਾਡਲ ਮੁਕਾਬਲੇ ’ਚ ਦੀਪਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਵਿਜ਼ ਮੁਕਾਬਲੇ ’ਚ ਨਿਮਰਤ ਤੇ ਦਮਨਪ੍ਰੀਤ ਕੌਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਗਿਆਨ ਬਾਲ ਵਰਗ ਦੇ ਮਾਡਲ ਮੁਕਾਬਲੇ ’ਚ ਮਲਿਕ ਤੇ ਹਰਸ਼ਿਤ ਨੇ ਪਹਿਲਾ, ਸੰਦੀਪ, ਪ੍ਰਣਵ ਤੇ ਸ਼ਿਵਮ ਨੇ ਦੂਜਾ ਅਤੇ ਕ੍ਰਿਸ਼ਨਾ ਨੇ ਤੀਜਾ ਸਥਾਨ ਹਾਸਲ ਕੀਤਾ। ਪੀਪੀਟੀ ਮੁਕਾਬਲੇ ’ਚ ਤੇਜਸਮੀਤ ਦੂਜੇ ਸਥਾਨ ’ਤੇ ਰਹੀ, ਜਦਕਿ ਕਵਿਜ਼ ਮੁਕਾਬਲੇ ’ਚ ਭਵਿਸ਼ਿਆ ਪਾਠਕ, ਨਿਸ਼ਾਨ ਸਿੰਘ ਅਤੇ ਅਭਿਜੋਤ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ’ਤੇ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਪ੍ਰੀਤੀ ਸ਼ੁਕਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਅਜਿਹੇ ਮੁਕਾਬਲਿਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।