ਪ੍ਰਾਚੀਨ ਭੋਲੇ ਨਾਥ ਮੰਦਰ ’ਚ ਭੰਡਾਰਾ ਕਰਵਾਇਆ
ਪ੍ਰਾਚੀਨ ਭੋਲੇ ਨਾਥ ਮੰਦਰ ’ਚ ਭੰਡਾਰਾ ਕਰਵਾਇਆ
Publish Date: Sun, 22 Feb 2026 05:45 PM (IST)
Updated Date: Sun, 22 Feb 2026 05:48 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਦੇ ਵਾਰਡ ਨੰਬਰ 10 ਵਿਖੇ ਸਥਿਤ ਪ੍ਰਾਚੀਨ ਭੋਲੇ ਨਾਥ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਭੰਡਾਰਾ ਕਰਵਾਇਆ ਗਿਆ। ਜਿਸ ਦੌਰਾਨ ਪੂਰੀ -ਛੋਲਿਆਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਮੰਦਰ ਦੇ ਪ੍ਰੰਬਧਕ ਪੰਡਤ ਅਨਿਲ ਸ਼ਰਮਾ ਬੱਬਲੂ ਵੱਲੋਂ ਕੰਜਕ ਪੂਜਾ ਕਰਵਾਉਣ ਉਪਰੰਤ ਭੰਡਾਰੇ ਦੀ ਸ਼ੁਰੂਆਤ ਕਰਵਾਈ ਅਤੇ ਸ਼੍ਰੀ ਸ਼ਰਮਾ ਨੇ ਕਿਹਾ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਰਾਮ ਨਾਮ ਦਾ ਜਾਪ ਕਰਨਾ ਚਾਹੀਦਾ ਹੈ l ਇਸ ਮੌਕੇ ਪੰਡਤ ਅਨਿਲ ਸ਼ਰਮਾ (ਬੱਬਲੂ), ਵਰੁਣ ਸ਼ਰਮਾ, ਨਬੇਅਮ ਸ਼ਰਮਾ, ਪ੍ਰਿਯਾਂਕ ਸ਼ਰਮਾ, ਪੂਨਮ ਜਿੰਦਲ, ਪਰਵੀਨ ਜਿੰਦਲ, ਮਹਿੰਦਰ ਲੁਟਾਵਾ, ਐਡਵੋਕੇਟ ਅਦਿਸ਼ ਸੂਦ, ਮੁਕੇਸ਼ ਸੂਦ ਇੰਦਰ ਮੋਹਨ ਸੂਦ, ਕੁਨਾਲ ਸ਼ਰਮਾ, ਮਾਨਵ ਬੱਤਾ, ਰਾਘਵ ਮਿੱਤਲ, ਹੇਮ ਰਾਜ ਬਾਂਸਲ, ਸੋਮਨਾਥ ਗੋਗੀ, ਰਾਕੇਸ਼ ਗਰਗ, ਸੰਦੀਪ ਗੁਪਤਾ, ਗੁਰਪ੍ਰੀਤ ਸਿੰਘ ਵਿੱਕੀ, ਟੋਨੀ ਲੂਟਾਵਾ, ਦੀਪਕ ਮੜਕਣ, ਦੇਵਿਕ ਸੂਦ, ਕਰਮਜੀਤ ਸਿੰਘ ਮੀਆਂਪੁਰ, ਜਰਨੈਲ ਸਿੰਘ, ਰਾਜੀਵ ਜਿੰਦਲ, ਅਕਸ਼ਿਤ ਬਾਂਸਲ, ਲਵਿਸ਼ ਬੇਦੀ, ਗੈਵੀ ਬੇਦੀ, ਪ੍ਰਿਸ਼ਾ ਗੁਪਤਾ, ਸਮਰਿਧੀ ਗੁਪਤਾ, ਗੈਵੀ ਸਿੰਗਲਾ, ਇਦਾਂਤ ਸਿੰਗਲਾ ਤੇ ਰਾਜੂ ਹਲਵਾਈ ਆਦਿ ਮੌਜੂਦ ਸਨ।