ਡਾ. ਮਨੋਹਰ ਖ਼ਿਲਾਫ਼ ਬਿਆਨ ਪਿਆ ਭਾਰੀ, ਮਹਿਲਾ ਕਾਂਗਰਸੀ ਆਗੂ ਨੂੰ ਭੇਜਿਆ ਕਾਨੂੰਨੀ ਨੋਟਿਸ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਇੰਟਕ (ਫੈਡਰੇਸ਼ਨ) ਪੰਜਾਬ ਸੂਬਾ ਪ੍ਰਧਾਨ ਡਾ ਮਨੋਹਰ ਸਿੰਘ ਬਾਰੇ ਬੇਬੁਨਿਆਦ ਬਿਆਨਬਾਜ਼ੀ ਕਰਨ ਵਾਲੀ ਇਕ ਮਹਿਲਾ ਕਾਂਗਰਸੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਫਤਿਹਗੜ੍ਹ ਸਾਹਿਬ ਦੇ ਸੀਨੀਅਰ ਵਕੀਲ ਨਰਿੰਦਰ ਸਿੰਘ ਤੂਰ ਅਤੇ ਤਨੁ ਚੋਪੜਾ ਵੱਲੋਂ ਭੇਜੇ ਗਏ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਕਾਂਗਰਸੀ ਵੱਲੋਂ ਡਾ ਮਨੋਹਰ ਸਿੰਘ ਬਾਰੇ ਪ੍ਰਿੰਟ ਮੀਡੀਆ ਰਾਹੀਂ ਕੀਤੀ ਗਈ ਬਿਆਨਬਾਜ਼ੀ ਬਿਲਕੁਲ ਬੇਤੁਕੀ ਤੱਥਾਂ ਤੋਂ ਉਲਟ ਹੈ ਅਤੇ ਇਸ ਨਾਲ ਕਿੱਤੇ ਵਜੋਂ ਇੱਕ ਕੁਆਲੀਫਾਈਡ ਡਾਕਟਰ, ਸਮਾਜ ਸੇਵੀ ਅਤੇ ਕਾਂਗਰਸ ਪਾਰਟੀ ਤੇ ਇਲਾਕੇ ਵਿੱਚ ਇਕ
Publish Date: Fri, 04 Sep 2026 11:34 AM (IST)
Updated Date: Fri, 04 Sep 2026 11:35 AM (IST)
ਖਮਾਣੋਂ : ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਇੰਟਕ (ਫੈਡਰੇਸ਼ਨ) ਪੰਜਾਬ ਸੂਬਾ ਪ੍ਰਧਾਨ ਡਾ ਮਨੋਹਰ ਸਿੰਘ ਬਾਰੇ ਬੇਬੁਨਿਆਦ ਬਿਆਨਬਾਜ਼ੀ ਕਰਨ ਵਾਲੀ ਇਕ ਮਹਿਲਾ ਕਾਂਗਰਸੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਫਤਿਹਗੜ੍ਹ ਸਾਹਿਬ ਦੇ ਸੀਨੀਅਰ ਵਕੀਲ ਨਰਿੰਦਰ ਸਿੰਘ ਤੂਰ ਅਤੇ ਤਨੁ ਚੋਪੜਾ ਵੱਲੋਂ ਭੇਜੇ ਗਏ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਕਾਂਗਰਸੀ ਵੱਲੋਂ ਡਾ ਮਨੋਹਰ ਸਿੰਘ ਬਾਰੇ ਪ੍ਰਿੰਟ ਮੀਡੀਆ ਰਾਹੀਂ ਕੀਤੀ ਗਈ ਬਿਆਨਬਾਜ਼ੀ ਬਿਲਕੁਲ ਬੇਤੁਕੀ ਤੱਥਾਂ ਤੋਂ ਉਲਟ ਹੈ ਅਤੇ ਇਸ ਨਾਲ ਕਿੱਤੇ ਵਜੋਂ ਇੱਕ ਕੁਆਲੀਫਾਈਡ ਡਾਕਟਰ, ਸਮਾਜ ਸੇਵੀ ਅਤੇ ਕਾਂਗਰਸ ਪਾਰਟੀ ਤੇ ਇਲਾਕੇ ਵਿੱਚ ਇਕ ਵਿਸ਼ੇਸ਼ ਰੁਤਬਾ ਰੱਖਣ ਵਾਲੇ ਵਿਅਕਤੀ ਡਾ ਮਨੋਹਰ ਸਿੰਘ ਦੀ ਸ਼ਵੀ ਨੂੰ ਢਾਅ ਲਗਾਈ ਗਈ ਹੈ ਅਤੇ ਆਮ ਲੋਕਾਂ ਦੇ ਮੰਨਾ ਵਿੱਚ ਇਹ ਗੱਲ ਪਾਈ ਗਈ ਹੈ ਕਿ ਡਾ ਮਨੋਹਰ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਹੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਲੈਣਾ ਦੇਣਾ ਹੈ।
ਕਾਨੂੰਨੀ ਨੋਟਿਸ ਰਾਹੀਂ ਡਾ ਮਨੋਹਰ ਸਿੰਘ ਵਲੋਂ ਇਸ ਮਹਿਲਾ ਤੋਂ ਮੰਗ ਕੀਤੀ ਹੈ ਕਿ ਉਹ ਇਸ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਆਪਣੀ ਡਾ ਮਨੋਹਰ ਸਿੰਘ ਖ਼ਿਲਾਫ਼ ਕੀਤੀ ਬਿਆਨਬਾਜ਼ੀ ਵਾਪਿਸ ਲਵੇ, ਲਿਖਿਤ ਖੇਦ ਪ੍ਰਗਟ ਕਰੇ, ਮੁਆਫ਼ੀ ਮੰਗੇ ਅਤੇ ਭਵਿੱਖ ਵਿੱਚ ਇਹੋ ਜਿਹੇ ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਨਾ ਦੇਣ ਬਾਰੇ ਸਪੱਸ਼ਟ ਕਰੇ।
ਡਾ ਮਨੋਹਰ ਸਿੰਘ ਜੋ ਪੇਸ਼ੇ ਵਜੋਂ ਡਾਕਟਰ ਹਨ, ਪਿਛਲੀਆਂ ਪੰਜਾਬ ਵਿਧਾਨ ਸਭਾ ਤੋਂ ਕੁੱਝ ਸਮਾਂ ਪਹਿਲਾਂ ਸੀਨੀਅਰ ਮੈਡੀਕਲ ਅਫ਼ਸਰ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਹਲਕਾ ਬੱਸੀ ਪਠਾਣਾਂ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਸਮੇਂ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਹੇਠ ਦਿੱਲੀ ਸਥਿੱਤ ਪਾਰਟੀ ਦਫ਼ਤਰ ਵਿਖੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਡਾ ਮਨੋਹਰ ਸਿੰਘ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਵੱਲੋਂ ਸਾਰੇ ਭਾਰਤ ਵਿੱਚੋਂ ਚੁਣੇ, ਸਾਬਕਾ ਪ੍ਰਧਾਨ ਮੰਤਰੀ ਨੂੰ ਸਮਰਪਿਤ ਪੰਜਾਹ ਮਨਮੋਹਨ ਸਿੰਘ ਫੈਲੋਜ਼ ਦੀ ਲਿਸਟ ਵਿੱਚ ਵੀ ਸ਼ਾਮਲ ਹਨ ਅਤੇ ਸਾਬਕਾ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਹਨ।