- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਰੂਰੀ : ਵਿਧਾਇਕ ਰਾਏ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਦੇ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਮੁਕਾਬਲਿਆਂ ਦੇ ਆਖ਼ਰੀ ਦਿਨ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿਖੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਦਿੱਤੀ ਜਾ ਰਹੀ ਤਰਜੀਹ ਨਾਲ ਪੇਂਡੂ ਤੇ ਸ਼ਹਿਰੀ ਖਿਡਾਰੀਆਂ ਨੂੰ ਬਿਹਤਰ ਮੰਚ ਮਿਲ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਜਿੱਤ-ਹਾਰ ਦੀ ਸੋਚ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਹਿਮ ਢਾਲ ਹਨ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਅਨੁਸਾਰ ਅੰਡਰ-17 ਐਥਲੈਟਿਕਸ 100 ਮੀਟਰ ਦੌੜ ’ਚ ਅਬਰਾਨ ਖਾਨ ਪਹਿਲੇ ਸਥਾਨ ’ਤੇ ਰਿਹਾ। ਫੈਨਸਿੰਗ ਦੇ ਅੰਡਰ-14 ਲੜਕਿਆਂ ਦੇ ਮੁਕਾਬਲੇ ’ਚ ਜਸਦੀਪ ਸਿੰਘ ਨੇ ਪਹਿਲਾ, ਸੇਵਕ ਸਾਰਕੀ ਨੇ ਦੂਜਾ ਜਦਕਿ ਏਕਮਨੂਰ ਸਿੰਘ ਤੇ ਵੰਸ਼ਨੂਰ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ’ਚ ਮਨਿੰਦਰ ਸਿੰਘ ਪਹਿਲੇ, ਮਨਵਿੰਦਰ ਸਿੰਘ ਦੂਜੇ ਅਤੇ ਬਲਵਿੰਦਰ ਸਿੰਘ ਤੇ ਕਰਨਵੀਰ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਮੁਕਾਬਲੇ ’ਚ ਸਹਿਜਪ੍ਰੀਤ ਕੌਰ ਨੇ ਪਹਿਲਾ, ਖ਼ੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਤੇਗਨੂਰ ਕੌਰ ਤੇ ਅਵਨੀਤ ਨੇ ਤੀਜਾ ਸਥਾਨ ਹਾਸਲ ਕੀਤਾ। ਗੱਤਕਾ ਸਿੰਗਲ ਸੋਟੀ ਅੰਡਰ-17 ’ਚ ਜਪਜੋਤ ਸਿੰਘ ਨੇ ਪਹਿਲਾ ਅਤੇ ਫ਼ਰੀ ਸੋਟੀ ’ਚ ਕਰਨਦੀਪ ਸਿੰਘ ਨੇ ਪਹਿਲਾ ਸਥਾਨ ਮੱਲਿਆ, ਜਦਕਿ ਅੰਡਰ-21 ਸਿੰਗਲ ਸੋਟੀ ਮੁਕਾਬਲੇ ’ਚ ਜਸਕਰਨ ਸਿੰਘ ਜੇਤੂ ਰਿਹਾ। ਇਸ ਮੌਕੇ ਰਸ਼ਪਿੰਦਰ ਰਾਜਾ, ਮਨਦੀਪ ਸਿੰਘ ਪੋਲਾ, ਪ੍ਰਿੰਸ ਸ਼ਰਮਾ, ਡਾ. ਹਤਿੰਦਰ ਸੂਰੀ, ਜਰਨੈਲ ਸਿੰਘ, ਰਾਜੇਸ਼ ਮਦਾਨ, ਡਾ. ਬਬੀਤਾ ਚੋਪੜਾ ਅਤੇ ਵਿਕਾਸ ਸ਼ਰਮਾ ਸਮੇਤ ਹੋਰ ਮੌਜੂਦ ਸਨ।