- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਖਮਾਣੋਂ, ਖੇੜਾ ਤੇ ਬਸੀ ਪਠਾਣਾਂ ’ਚ ਹੋਏ ਖੇਡ ਮੁਕਾਬਲੇ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹੇ ’ਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਖਮਾਣੋਂ, ਖੇੜਾ ਅਤੇ ਬਸੀ ਪਠਾਣਾਂ ਵਿਖੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਖਮਾਣੋਂ ਬਲਾਕ ਅਧੀਨ ਐਥਲੈਟਿਕਸ, ਫੁੱਟਬਾਲ ਅਤੇ ਵਾਲੀਬਾਲ ਦੇ ਮੈਚ ਪਿੰਡ ਉੱਚਾ ਜਟਾਣਾ ਅਤੇ ਖੋ-ਖੋ ਤੇ ਕਬੱਡੀ ਦੇ ਮੁਕਾਬਲੇ ਪਿੰਡ ਮਾਨਪੁਰ ਵਿਖੇ ਹੋਏ। ਇਸੇ ਤਰ੍ਹਾਂ ਬਲਾਕ ਖੇੜਾ ਦੇ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਪਿੰਡ ਹੰਸਾਲੀ ਅਤੇ ਬਲਾਕ ਬੱਸੀ ਪਠਾਣਾਂ ਦੇ ਮੁਕਾਬਲੇ ਪੁਲਿਸ ਲਾਈਨ ਮਹੱਦੀਆਂ ਵਿਖੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਖਮਾਣੋਂ ਦੇ ਅੰਡਰ-17 ਲੜਕੀਆਂ ਦੇ 100 ਮੀਟਰ ਦੌੜ ਮੁਕਾਬਲੇ ’ਚ ਮਨਰੂਪ ਕੌਰ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਇਸ਼ਵੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਦੇ 100 ਮੀਟਰ ਮੁਕਾਬਲੇ ’ਚ ਜਗਦੀਪ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ ਅਤੇ ਸਹਿਜਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਦੇ ਅੰਡਰ-17 ਲੜਕੀਆਂ ਦੇ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੈਲੀ ਧਨੌਲਾ ਨੇ ਦੂਜਾ ਸਥਾਨ ਲਿਆ। ਅੰਡਰ-17 ਲੜਕਿਆਂ ’ਚ ਪਿੰਡ ਭੜੀ ਦੀ ਟੀਮ ਪਹਿਲੇ ਅਤੇ ਜੀਟੀਬੀ ਖੰਟਮਾਨਪੁਰ ਦੀ ਟੀਮ ਦੂਜੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ ਬਲਾਕ ਬਸੀ ਪਠਾਣਾਂ ਦੇ ਟੈਨਿਸ ਬਾਲ ਕ੍ਰਿਕਟ ਮੁਕਾਬਲੇ ’ਚ ਬੱਸੀ ਕਿੰਗਜ਼ ਇਲੈਵਨ ਨੇ ਸਨਰਾਈਜ਼ ਬੱਸੀ ਨੂੰ 70 ਦੌੜਾਂ ਨਾਲ ਹਰਾਇਆ। ਬਲਾਕ ਖੇੜਾ ਦੇ ਮੁਕਾਬਲਿਆਂ ’ਚ ਖੇਡ ਵਿਭਾਗ ਨੇ ਪਿੰਡ ਢੋਲਾਂ ਨੂੰ 25 ਦੌੜਾਂ ਨਾਲ ਅਤੇ ਬਰਾਸ ਦੀ ਟੀਮ ਨੇ ਬਡਾਲੀ ਆਲਾ ਸਿੰਘ ਨੂੰ 13 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।