
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਖੇੜੀ ਭਾਈ ਕੀ ਵਿਖੇ ‘ਚੈਂਪੀਅਨ ਕੋਲੈਕਟਿਵ’ ਪ੍ਰੋਗਰਾਮ ਤਹਿਤ ਸਰਪੰਚਾਂ ਦਾ ਵਿਸ਼ੇਸ਼ ਇਕੱਠ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿੰਡ ਖੇੜੀ ਭਾਈ ਕੀ ਵਿਖੇ ‘ਚੈਂਪੀਅਨ ਕੋਲੈਕਟਿਵ’ ਪ੍ਰੋਗਰਾਮ ਅਧੀਨ ਸਰਪੰਚਾਂ ਦਾ ਇਕੱਠ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਵੱਡੀ ਗਿਣਤੀ ਸਰਪੰਚਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਤੋਂ ਆਏ ਅਗਾਂਹਵਧੂ ਸਰਪੰਚਾਂ ਨੇ ਪਿੰਡਾਂ ਦੇ ਸਰਬਪੱਖੀ ਵਿਕਾਸ ਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਮੁੱਖ ਤੌਰ ’ਤੇ ‘ਸਿੱਖਿਆ’ ਦੇ ਮੁੱਦੇ ’ਤੇ ਡੂੰਘੀ ਚਰਚਾ ਹੋਈ। ਬੁਲਾਰਿਆਂ ਨੇ ਕਿਹਾ ਕਿ ‘ਸਾਂਝੀ ਸਿੱਖਿਆ’ ਰਾਹੀਂ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਸਕਦਾ ਹੈ ਅਤੇ ਸਮਾਜ ਦੇ ਸਹਿਯੋਗ ਨਾਲ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਸਿੱਖਿਆ ਸੁਧਾਰਾਂ ਰਾਹੀਂ ਪਿੰਡਾਂ ਦੇ ਨਾਲ-ਨਾਲ ਪੂਰੇ ਸੂਬੇ ਦੀ ਨੁਹਾਰ ਬਦਲੀ ਜਾ ਸਕਦੀ ਹੈ। ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਭਗਵੰਤ ਸਿੰਘ, ਰੁਪਿੰਦਰ ਸਿੰਘ, ਸਿਮਰਨਜੀਤ ਕੌਰ, ਪਰਵਿੰਦਰ ਸਿੰਘ, ਦੀਪਤੀ, ਹਰਵਿੰਦਰ ਸਿੰਘ, ਅਨੁਰਾਗ, ਲੁਕੇਂਦਰ, ਕਤਰਿੰਦਰ ਕੌਰ, ਸੁਖਜੀਤ ਕੌਰ, ਨਵਨੀਤ ਕੌਰ, ਜਗਵਿੰਦਰ ਸਿੰਘ ਅਤੇ ਗੁਰਪ੍ਰਤਾਪ ਸਿੰਘ ਮੌਜੂਦ ਸਨ।