
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਹਿੰਦ ਤੇ ਬਸੀ ਪਠਾਣਾਂ ’ਚ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ/ਬੱਸੀ ਪਠਾਣਾਂ : ਪੰਜਾਬ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਸ਼ੁਰੂ 10 ਰੋਜ਼ਾ ਸਫ਼ਾਈ ਮੁਹਿੰਮ ਦੇ ਦੂਜੇ ਦਿਨ ਬਸੀ ਪਠਾਣਾਂ ਦੇ ਮੇਨ ਰੋਡ, ਆਈਟੀਆਈ ਖੇਤਰ ਅਤੇ ਸਰਹਿੰਦ ਨਗਰ ਕੌਂਸਲ ਵੱਲੋਂ ਸਾਨੀਪੁਰ ਜੀਟੀ ਰੋਡ ਤੋਂ ਵਿਸ਼ਵਕਰਮਾ ਚੌਕ ਤੱਕ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਦੋਵਾਂ ਸ਼ਹਿਰਾਂ ’ਚ ਜਨਤਕ ਥਾਵਾਂ ਤੇ ਸੜਕਾਂ ਤੋਂ ਕੂੜਾ ਹਟਾ ਕੇ ਸਫ਼ਾਈ ਯਕੀਨੀ ਬਣਾਈ ਗਈ। ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ’ਚ ਚਲਾਈ ਇਸ ਮੁਹਿੰਮ ਦਾ ਮੁੱਖ ਉਦੇਸ਼ ਸਫ਼ਾਈ ਪ੍ਰਬੰਧ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵਿਧਾਇਕਾਂ ਨੇ ਕਿਹਾ ਕਿ ਇਸ ਮਿਸ਼ਨ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਰੱਖਣ, ਕੂੜਾ ਨਿਰਧਾਰਤ ਥਾਂ ’ਤੇ ਸੁੱਟਣ ਅਤੇ ਆਲੇ-ਦੁਆਲੇ ਦੀ ਸਫ਼ਾਈ ਲਈ ਨਗਰ ਕੌਂਸਲ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਸੀ ਪਠਾਣਾਂ ਨਗਰ ਕੌਂਸਲ ਦੇ ਪ੍ਰਧਾਨ ਰਾਜ ਕੁਮਾਰ ਰਾਜ ਪੁਰੀ, ਮੀਤ ਪ੍ਰਧਾਨ ਬਿੰਦੂ ਅਤੇ ਸਟਾਫ਼ ਮੌਜੂਦ ਸਨ।