- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਨੂੰ ਅਕਾਲੀ ਦਲ (ਬ) ਕ੍ਰਿਸ਼ਚਨ ਵਿੰਗ ਦੇ ਹਲਕਾ ਅਮਲੋਹ ਦੇ ਪ੍ਰਧਾਨ ਨਿਯੁਕਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਭੱਦਲਥੂਹਾ ਵਿਖੇ ਮੀਟਿੰਗ ਕੀਤੀ ਗਈ, ਜਿਸ ’ਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੁਲਾਰਾ ਦੇਣ ਤੇ ਮਸੀਹੀ ਭਾਈਚਾਰੇ ਨੂੰ ਪਾਰਟੀ ਨਾਲ ਜੋੜਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨੌਜਵਾਨ ਨਵਰਿੰਦਰ ਸਿੰਘ ਸੋਨੂੰ ਭੱਦਲਥੂਹਾ ਨੂੰ ਕ੍ਰਿਸ਼ਚਨ ਵਿੰਗ ਹਲਕਾ ਅਮਲੋਹ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹਰ ਧਰਮ ਦਾ ਬਰਾਬਰ ਸਤਿਕਾਰ ਕਰਦਾ ਹੈ ਅਤੇ ਹਰ ਵਰਗ ਨੂੰ ਪਾਰਟੀ ’ਚ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਨਵਰਿੰਦਰ ਸਿੰਘ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਧਿਆਨ ’ਚ ਰੱਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵਰਿੰਦਰ ਸਿੰਘ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਮਸੀਹੀ ਭਾਈਚਾਰਾ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਦਪਿੰਦਰ ਕੌਰ, ਸੀਨੀਅਰ ਆਗੂ ਤੇਜਵੰਤ ਸਿੰਘ ਭੱਦਲਥੂਹਾ, ਯੂਥ ਪ੍ਰਧਾਨ ਅਮਨਦੀਪ ਸਿੰਘ ਭੱਦਲਥੂਹਾ, ਜੌਨੀ ਕੌਸ਼ਲ, ਇਸਤਰੀ ਅਕਾਲੀ ਦਲ ਆਗੂ ਮਧੂ ਕੌਸ਼ਲ, ਬਾਬਾ ਬੰਤ ਸਿੰਘ ਭੱਦਲਥੂਹਾ, ਯੂਥ ਆਗੂ ਮਨਰਿੰਦਰ ਸਿੰਘ ਮੋਨੂੰ, ਬੰਧਨ ਦੀਪ ਸਿੰਘ, ਗਿੱਲ ਕ੍ਰਿਸਤ, ਅਸ਼ੀਸ਼, ਹਨੂਕ ਮਸੀਹ, ਪੂਨੀਤ ਭੱਦਲਥੂਹਾ, ਸਪਨਾ ਭੱਦਲਥੂਹਾ, ਤਰਸੇਮ ਸਿੰਘ ਭੱਦਲਥੂਹਾ, ਫਾਦਰ ਡੋਮਿਨਿਕ ਬੋਸਕੋ, ਰਾਜੇਸ਼ ਭੱਦਲਥੂਹਾ, ਲਖਵਿੰਦਰ ਜਾਤੀਵਾਲ, ਹਰਜਿੰਦਰ ਕੌਰ, ਜੋਸਫ ਭੱਦਲਥੂਹਾ, ਮੱਖਣ ਮਸੀਹ, ਸ਼ੁਬਰਾ ਜੋਸ਼, ਬਾਰਾ ਸਿੰਘ, ਜੇਮਸ ਭੱਦਲਥੂਹਾ, ਨੀਲਮ, ਮੈਕਸੀਮਾ, ਮੈਰੀ ਜੋਸਫ਼, ਅਮਰਜੀਤ ਕੌਰ ਅਤੇ ਕਰਮਜੀਤ ਕੌਰ ਭੱਦਲਥੂਹਾ ਆਦਿ ਮੌਜੂਦ ਸਨ।