- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਮਿਸ਼ਨਰੀ ਕਾਲਜ ਵੱਲੋਂ ਕੀਰਤਨ ਅਤੇ ਧਾਰਮਿਕ ਕਵਿਤਾ ਮੁਕਾਬਲੇ ਕਰਵਾਏ ਗਏ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਫਤਹਿਗੜ੍ਹ ਸਾਹਿਬ ਵੱਲੋਂ ਸਕੂਲੀ ਬੱਚਿਆਂ ਦੇ ਕੀਰਤਨ ਤੇ ਧਾਰਮਿਕ ਕਵਿਤਾ ਮੁਕਾਬਲੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਜੀ ਨੌਵੀਂ ਪਾਤਸ਼ਾਹੀ ਨੰਦਪੁਰ ਕਲੌੜ ਵਿਖੇ ਕਰਵਾਏ ਗਏ। ਸਰਕਲ ਇੰਚਾਰਜ ਅੰਮਿ੍ਤਪਾਲ ਸਿੰਘ ਵੱਲੋਂ ਸਾਰੇ ਬੱਚਿਆਂ ਦਾ ਸਟੇਜ ਤੋਂ ਨਤੀਜਾ ਐਲਾਨਿਆ ਗਿਆ। ਕੀਰਤਨ ਮੁਕਾਬਲੇ ਦੇ ਪ੍ਰਾਇਮਰੀ ਵਰਗ ’ਚ ਅਕਾਲ ਅਕੈਡਮੀ ਮਾਧੋਪੁਰ ਨੇ ਪਹਿਲਾ, ਅਕਾਲ ਅਕੈਡਮੀ ਚੂੰਨੀ ਕਲਾ ਨੇ ਦੂਜਾ ਤੇ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਤੇ ਸੈਕੰਡਰੀ ਵਰਗ ਕੀਰਤਨ ਮੁਕਾਬਲੇ ਵਿਚ ਪਹਿਲਾ ਸਥਾਨ ਅਕਾਲ ਅਕੈਡਮੀ ਚੂੰਨੀ ਕਲਾ ਦੇ ਬੱਚਿਆਂ ਨੇ ਪ੍ਰਾਪਤ ਕੀਤਾ। ਮਿਡਲ ਵਰਗ ਵਿਚ ਦੂਜਾ ਸਥਾਨ ਅਕਾਲ ਅਕੈਡਮੀ ਮਾਧੋਪੁਰ ਅਤੇ ਤੀਜਾ ਸਥਾਨ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਨੇ ਹਾਸਲ ਕੀਤਾ। ਸੈਕੰਡਰੀ ਵਰਗ ਵਿਚ ਦੂਜਾ ਸਥਾਨ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਅਤੇ ਤੀਜਾ ਸਥਾਨ ਅਕਾਲ ਅਕੈਡਮੀ ਮਾਧੋਪੁਰ ਨੇ ਪ੍ਰਾਪਤ ਕੀਤਾ। ਧਾਰਮਿਕ ਕਵਿਤਾ ਮੁਕਾਬਲੇ ਦੇ ਪ੍ਰਾਇਮਰੀ ਵਰਗ ਵਿਚ ਐਸਟੀਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਦੀ ਬੱਚੀ ਨੇ ਪਹਿਲਾ, ਜੀਟੀਬੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੈਲੋਂ ਨੇ ਦੂਜਾ ਤੇ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੈਂਪਲਾ ਦੀ ਬੱਚੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਕਵਿਤਾ ਮੁਕਾਬਲੇ ਵਿਚ ਜੀਟੀਬੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੈਲੋ ਦੀ ਬੱਚੀ ਨੇ ਪਹਿਲਾ, ਐਸਟੀਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਦੀ ਬੱਚੀ ਨੇ ਦੂਜਾ ਤੇ ਅਕਾਲ ਅਕੈਡਮੀ ਮਾਧੋਪੁਰ ਦੀ ਬੱਚੀ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਸੈਕੰਡਰੀ ਵਰਗ ਵਿੱਚ ਅਕਾਲ ਅਕੈਡਮੀ ਚੂੰਨੀ ਕਲਾ ਦੀ ਬੱਚੀ ਨੇ ਪਹਿਲਾ, ਜੀਟੀਬੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲੋ ਦੀ ਬੱਚੀ ਨੇ ਦੂਜਾ ਅਤੇ ਐਸਟੀਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਦੀ ਬੱਚੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਨੂੰ ਮੋਮੈਂਟੋ, ਮੈਡਲ ਅਤੇ ਸਰਟੀਫਿਕੇਟ ਵੰਡਣ ਦੀ ਰਸਮ ਇੰਦਰਜੀਤ ਸਿੰਘ ਜ਼ੋਨਲ ਆਰਗੇਨਾਈਜ਼ਰ, ਸਰਕਲ ਇੰਚਾਰਜ ਅੰਮ੍ਰਿਤਪਾਲ ਸਿੰਘ, ਜਰਨੈਲ ਸਿੰਘ, ਰਜਿੰਦਰ ਸਿੰਘ ਸਰਕਲ ਬਿਲਾਸਪੁਰ, ਸੁਖਜੀਵਨ ਸਿੰਘ, ਜਗਜੀਤ ਸਿੰਘ, ਸੰਤੋਖ ਸਿੰਘ ਅਤੇ ਚਰਨਜੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਸਟੇਜ ਦੀ ਸੇਵਾ ਅਮਰੀਕ ਸਿੰਘ ਡਿਪਟੀ ਜ਼ੋਨਲ ਖੋਜੇਮਜਰਾ ਨੇ ਬਾਖ਼ੂਬੀ ਨਿਭਾਈ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹੀ ਸਾਹਿਬ ਦੇ ਪ੍ਰਧਾਨ ਕਮਲਜੀਤ ਸਿੰਘ ਤੇ ਹੈਡ ਗ੍ਰੰਥੀ ਦਰਸ਼ਨ ਸਿੰਘ ਵੱਲੋਂ ਸਮੂਹ ਸਿੱਖ ਮਿਸ਼ਨਰੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅੰਤ ਵਿਚ ਸਾਰਿਆਂ ਨੇ ਮਿਲ ਕੇ ਗੁਰੂ ਕਾ ਲੰਗਰ ਪੰਗਤ ਵਿਚ ਬੈਠ ਕੇ ਛਕਿਆ।