- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਰਾਮ ਲੀਲ੍ਹਾ ਦਾ ਮੰਚਨ ਕਰਨ ਵਾਲੇ ਹੁੰਦੇ ਹਨ ਭਗਵਾਨ ਸ਼੍ਰੀ ਰਾਮ ਦੇ ਕਿਰਪਾ ਪਾਤਰ : ਜੀਪੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੀ ਰਾਮ ਲੀਲਾ ਕਮੇਟੀ ਬਸੀ ਪਠਾਣਾਂ ਵੱਲੋਂ ਅਜੇ ਸਿੰਗਲਾ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ ਵਿਖੇ 6 ਅਕਤੂਬਰ ਤੋਂ ਚੱਲ ਰਹੀ ਸ਼੍ਰੀ ਰਾਮ ਲੀਲ੍ਹਾ ਦੇ ਅੰਤਿਮ ਦਿਨ ਮਾਤਾ ਸੀਤਾ ਦੀ ਅਗਨੀ ਪ੍ਰੀਖਿਆ, ਭਰਤ ਮਿਲਾਪ ਅਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਰਾਜਤਿਲਕ ਦੇ ਦ੍ਰਿਸ਼ ਦਿਖਾਏ ਗਏ। ਇਸ ਉਪਰੰਤ ਸ਼੍ਰੀ ਰਮਾਇਣ ਜੀ ਦੀ ਆਰਤੀ ਨਾਲ ਮੰਚਨ ਨੂੰ ਸੰਪੰਨ ਕੀਤਾ ਗਿਆ। ਸਮਾਗਮ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਐੱਸਸੀ ਸੈੱਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਕਲਾਕਾਰਾਂ ਸਮੇਤ ਸੇਵਾਦਾਰਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਜੀਪੀ ਨੇ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੀ ਰਾਮ ਲੀਲ੍ਹਾ ਦਾ ਮੰਚਨ ਕਰਨ ਵਾਲੇ ਭਗਵਾਨ ਸ਼੍ਰੀ ਰਾਮ ਜੀ ਦੀ ਕਿਰਪਾ ਦੇ ਪਾਤਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈ ਕੇ ਉਨ੍ਹਾਂ ਦੇ ਦਿਖਾਏ ਸੱਚ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਭਵਿੱਖ ’ਚ ਵੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।