- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੱਦਲਥੂਹਾ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪ੍ਰਾਚੀਨ ਸ਼੍ਰੀ ਦੁਰਗਾ ਮਾਤਾ ਮੰਦਰ ਭੱਦਲਥੂਹਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਜਨ ਸੰਧਿਆ ਕਰਵਾਈ ਗਈ। ਇਸ ’ਚ ਭਾਰਤ ਸਰਕਾਰ ਦੇ ਵਾਤਾਵਰਣ ਸੁਰੱਖਿਆ ਤੇ ਸਮਾਜਿਕ ਨਿਆਂ ਵਿਭਾਗ ਦੇ ਕੌਮੀ ਚੇਅਰਮੈਨ ਰਿਤਿਕ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਡਿਤ ਗੋਬਿੰਦ ਪ੍ਰਸਾਦ ਨੇ ਰਿਤਿਕ ਅਰੋੜਾ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀ ਪੂਜਾ ਕਰਵਾ ਕੇ ਸਮਾਗਮ ਸ਼ੁਰੂ ਕਰਵਾਇਆ। ਭਜਨ ਗਾਇਕ ਮਲਕੀਤ ਮੱਲੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਮੰਦਰ ਕਮੇਟੀ ਵੱਲੋਂ ਮੁੱਖ ਮਹਿਮਾਨ ਰਿਤਿਕ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਿਤਿਕ ਅਰੋੜਾ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਵੱਲੋਂ ਅਰਜੁਨ ਨੂੰ ਦਿੱਤੀਆਂ ਸਿੱਖਿਆਵਾਂ ਮਨੁੱਖੀ ਭਲਾਈ ਦਾ ਰਸਤਾ ਹਨ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਸੇਵਾ ਅਤੇ ਵਾਤਾਵਰਣ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੁਦਰਸ਼ਨ ਕੁਮਾਰ ਤਿਵਾੜੀ, ਮਾਸਟਰ ਅੱਛਰ ਦੇਵ, ਪੰਡਿਤ ਸੁਸ਼ੀਲ ਕੁਮਾਰ, ਦੀਪਕ ਸ਼ਰਮਾ, ਜਤਿੰਦਰ ਸ਼ਰਮਾ, ਜੋਸ਼ੀਲ ਤਿਵਾੜੀ, ਹਰੀਸ਼ ਕੁਮਾਰ, ਹਿਤੇਸ਼ ਸ਼ਰਮਾ, ਪੰਕਜ ਸ਼ਰਮਾ, ਮੋਹਿਤ ਛਿੱਬਾ, ਸੰਜੀਵ ਕੁਮਾਰ, ਸਤੀਸ਼ ਕੁਮਾਰ, ਡਾ. ਅਮਨ ਸ਼ਰਮਾ, ਨੀਰਜ ਕੁਮਾਰ, ਮੋਹਿਤ ਸ਼ਰਮਾ, ਮਿਨਲ ਸ਼ਰਮਾ, ਨੋਬਲ ਸ਼ਰਮਾ, ਪ੍ਰਵੇਸ਼ ਕੁਮਾਰ ਅਤੇ ਸ਼ੁਭਮ ਕੁਮਾਰ ਸਣੇ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।