ਸ਼੍ਰੀ ਬਾਲਾਜੀ ਮਹਾਰਾਜ ਦਾ ਜਨਮ ਉੱਤਸਵ 2 ਅਪ੍ਰੈਲ ਨੂੰ
ਸ਼੍ਰੀ ਬਾਲਾਜੀ ਮਹਾਰਾਜ ਦਾ ਜਨਮ ਉੱਤਸਵ 2 ਅਪ੍ਰੈਲ ਨੂੰ
Publish Date: Mon, 30 Mar 2026 05:34 PM (IST)
Updated Date: Mon, 30 Mar 2026 05:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਥਾਨਕ ਪ੍ਰਾਚੀਨ ਰਾਮ ਮੰਦਿਰ ਪ੍ਰਬੰਧਕ ਕਮੇਟੀ ਮੁਹੱਲਾ ਚੱਕਰੀ ਵੱਲੋਂ 2 ਅਪ੍ਰੈਲ ਨੂੰ ਸ਼੍ਰੀ ਬਾਲਾ ਜੀ ਮਹਾਰਾਜ ਦਾ ਜਨਮ ਉੱਤਸਵ ਬੜੀ ਸ਼ਰਧਾ ਤੇ ਉਤਸ਼ਹ ਨਾਲ ਮਨਾਇਆ ਜਾ ਰਿਹਾ ਹੈ। ਉਸ ਦਿਨ ਸਵੇਰੇ 8 ਵਜੇ ਤੋਂ ਆਖੰਡ ਹਨੂੰਮਾਨ ਚਾਲੀਸਾ ਦੇ ਪਾਠ ਅਤੇ ਸ਼ਾਮ ਨੂੰ ਹੋਣ ਵਾਲੀ ਵਿਸ਼ਾਲ ਭਜਨ ਸੰਧਿਆ ਭਗਵਾਨ ਦਾ ਗੁਣਗਾਨ ਕੀਤਾ ਜਾਵੇਗਾ। ਉਸ ਸਭ ਨੂੰ ਸਫਲ ਬਣਾਉਣ ਲਈ ਭਗਤਾਂ ਦੇ ਘਰਾਂ ਵਿਚ ਸ਼੍ਰੀ ਹਨੂੰਮਾਨ ਚਾਲੀਸਾ ਜੀ ਦੇ ਪਾਠ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਰਾਮ ਮੰਦਰ ਕਮੇਟੀ ਦੇ ਮੈਂਬਰ ਦੀਵਲ ਕੁਮਾਰ ਹੈਰੀ ਦੇ ਗ੍ਰਹਿ ਵਿਖੇ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਕੀਤਾ ਗਿਆ ਅਤੇ ਸ਼੍ਰੀ ਹਰਿਨਾਮ ਸੰਕੀਰਤਨ ਮੰਡਲ ਬਸੀ ਪਠਾਣਾ ਵੱਲੋਂ ਭੱਜਣਾ ਦਾ ਗੁਣਗਾਨ ਕਰਕੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਗਈ। ਇਸ ਮੌਕੇ ਮੰਦਰ ਦੇ ਸੀਨੀਅਰ ਮੈਂਬਰ ਮਾਰੂਤ ਮਲਹੋਤਰਾ, ਅਮਿਤ ਜਿੰਦਲ, ਰਾਜਨ ਭੱਲਾ, ਐਡਵੋਕੇਟ ਅੰਕੁਸ਼ ਖੱਤਰੀ, ਦੀਵਲ ਕੁਮਾਰ, ਸ਼੍ਰੀ ਸੱਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ, ਪੁਜਾਰੀ ਪੰਡਿਤ ਸੇਵਕ ਰਾਮ, ਪੰਡਿਤ ਅਖਿਲੇਸ਼ ਸ਼ਰਮਾਂ, ਹੇਮਮਿੰਦਰ ਦਲਾਲ, ਐਡਵੋਕੇਟ ਅੰਕੁਸ਼ ਖੱਤਰੀ, ਓਮ ਪ੍ਰਕਾਸ਼ ਗੌਤਮ, ਮਾਰੂਤ ਮਲਹੋਤਰਾਂ, ਐਡਵੋਕੇਟ ਦੀਪਕ ਬੈਕਟਰ, ਅਮਿਤ ਜਿੰਦਲ, ਰਾਜਨ ਭੱਲਾ, ਰਿਸ਼ੀ ਸਿੰਗਲਾ, ਅੰਕੁਸ਼ ਸਿੰਗਲਾ, ਅਸ਼ੌਕ ਗੌਤਮ, ਨਰੇਸ਼ ਗੌਤਮ, ਦਿਨੇਸ਼ ਗੁਪਤਾ, ਰਾਜਨ ਬੱਤਰਾ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਕਰਮ ਚੰਦ ਬੱਤਰਾ, ਪ੍ਰਿੰਸ ਕੁਮਾਰ, ਕਿਸ਼ੋਰੀ ਲਾਲ ਚੁੱਘ, ਮਹੇਸ਼ ਧੀਮਾਨ, ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਸਤਪਾਲ, ਸਾਬਕਾ ਕੌਂਸਲਰ ਰਵਿੰਦਰ ਕੁਮਾਰ ਪੱਪੂ, ਹਰਦੀਪ ਸਿੰਘ, ਅਮਰੀਕ ਸਿੰਘ, ਲਵਿਸ਼ ਸਹਿਗਲ, ਆਰੂਸ਼ ਮੜਕਨ, ਹਰਦੀਪ ਕੁਮਾਰ, ਡਾ. ਦਿਵੇਸ਼ ਕੁਮਾਰ, ਪ੍ਰੀਤਿਸ਼ ਸਹੋਤਰਾ, ਵਿੱਕੀ ਲੁਧਿਆਣਾ, ਰਾਜਵੀਰ ਧੀਮਾਨ, ਗੌਰਵ, ਪਿਯੂਸ਼ ਕੁਮਾਰ, ਯਸ਼ ਕੁਮਾਰ, ਹਰਮਨ, ਜਤੀਨ ਭਲਵਾਨ, ਹਰਮੇਸ਼ ਸ਼ਰਮਾ, ਗੁਗੀ ਕੁਮਾਰ ਤੋ ਇਲਾਵਾ ਸਮੂਹ ਸ਼ਹਿਰ ਵਾਸੀ ਮੌਜੂਦ ਸਨ।