- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਜਰੀ ਕਾਲਜ ’ਚ ਕਰਵਾਇਆ ਭਾਸ਼ਣ ਮੁਕਾਬਲਾ, ਸ਼ਾਹੀਨ ਬਾਨੋ ਰਹੀ ਪਹਿਲੇ ਸਥਾਨ ’ਤੇ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਵਿਭਾਗ ਵੱਲੋਂ ‘ਸਾਈਕ ਟਾਕ-ਪਾਠ-ਕਿਤਾਬਾਂ ਤੋਂ ਪਰੇ ਮਨੋਵਿਗਿਆਨ’ ਵਿਸ਼ੇ ਤਹਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ 50 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 18 ਨੇ ਰੋਜ਼ਾਨਾ ਜੀਵਨ ਦੇ ਫ਼ੈਸਲਿਆਂ, ਇਕੱਲਤਾ, ਸੋਸ਼ਲ ਮੀਡੀਆ ਦੀ ਵਰਤੋਂ ਅਤੇ ਭਾਵਨਾਵਾਂ ਦੇ ਪ੍ਰਭਾਵਾਂ ਵਰਗੇ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਮੁਕਾਬਲੇ ’ਚ ਪੀਜੀਡੀਸੀਪੀ ਦੀ ਸ਼ਾਹੀਨ ਬਾਨੋ ਨੇ ਪਹਿਲਾ, ਐਮਏ ਭਾਗ ਪਹਿਲਾ ਦੀ ਹਰਸ਼ਵੀਰ ਕੌਰ ਨੇ ਦੂਜਾ, ਜਦਕਿ ਐਮਏ ਭਾਗ ਪਹਿਲਾ ਦੀ ਸੰਜੀਤ ਕੌਰ ਅਤੇ ਬੀਏ ਭਾਗ ਤੀਜਾ ਦੀ ਅਰਸ਼ਦੀਪ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਐਮਏ ਦੇ ਸਾਹਿਬਪ੍ਰੀਤ ਸਿੰਘ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਜੱਜ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਦੇ ਡਾ. ਬ੍ਰਹਮਜੋਤ ਕੌਰ ਅਤੇ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਨੇ ਨਿਭਾਈ। ਵਿਭਾਗ ਮੁਖੀ ਡਾ. ਹਰਦੀਪ ਕੌਰ ਨੇ ਕਿਹਾ ਕਿ ਮਨੋਵਿਗਿਆਨ ਨੂੰ ਕਿਤਾਬਾਂ ਤੱਕ ਸੀਮਤ ਰੱਖਣ ਦੀ ਬਜਾਏ ਰੋਜ਼ਾਨਾ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਅਜਿਹੇ ਮੁਕਾਬਲੇ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਾਉਂਦੇ ਹਨ। ਪ੍ਰੋ. ਟਵਿੰਕਲ ਅਤੇ ਪ੍ਰੋ. ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਅਜਿਹੀਆਂ ਗਤੀਵਿਧੀਆਂ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ।