ਮੰਡੀ ਗੋਬਿੰਦਗੜ੍ਹ ਤੋਂ ਮਿਲੇ ਲਾਵਾਰਿਸ ਬੱਚੇ ਦੇ ਮਾਪਿਆਂ ਦੀ ਭਾਲ
ਮੰਡੀ ਗੋਬਿੰਦਗੜ੍ਹ ਤੋਂ ਮਿਲੇ ਲਾਵਾਰਿਸ ਬੱਚੇ ਦੇ ਮਾਪਿਆਂ ਦੀ ਭਾਲ
Publish Date: Mon, 06 Jul 2026 05:55 PM (IST)
Updated Date: Mon, 06 Jul 2026 05:57 PM (IST)
ਫ਼ੋਟੋ ਫ਼ਾਈਲ : 13 ਲਾਵਾਰਿਸ ਹਾਲਤ ’ਚ ਮਿਲਿਆ ਬੱਚਾ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਬੀਤੀ 25 ਜੂਨ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਪੁਲਿਸ ਥਾਣੇ ਮੰਡੀ ਗੋਬਿੰਦਗੜ੍ਹ ਵੱਲੋਂ ਲਾਵਾਰਿਸ ਹਾਲਤ ’ਚ ਮਿਲੇ ਇੱਕ ਬੱਚੇ ਦੀ ਸੂਚਨਾ ਪ੍ਰਾਪਤ ਹੋਈ ਹੈ। ਇਹ ਬੱਚਾ ਛੇਵੀਂ ਪਾਤਸ਼ਾਹੀ ਗੁਰਦੁਆਰਾ, ਮੰਡੀ ਗੋਬਿੰਦਗੜ੍ਹ ਤੋਂ ਮਿਲਿਆ ਹੈ ਅਤੇ ਉਸ ਦੀ ਉਮਰ ਲਗਭਗ 6 ਸਾਲ ਹੈ। ਬੱਚਾ ਆਪਣਾ ਨਾਮ ਬਾਬੁਲ ਦੱਸ ਰਿਹਾ ਹੈ। ਸਾਂਵਲੇ ਰੰਗ ਦੇ ਇਸ ਬੱਚੇ ਦੇ ਸਿਰ ਦੇ ਵਾਲ ਕਾਲੇ ਤੇ ਕੱਟੇ ਹੋਏ ਹਨ ਅਤੇ ਕੱਦ ਕਰੀਬ ਢਾਈ ਫੁੱਟ ਹੈ। ਉਸ ਨੇ ਲਾਈਟ ਗ੍ਰੇਅ ਰੰਗ ਦੀ ਟੀ-ਸ਼ਰਟ, ਡਾਰਕ ਜਾਮਣੀ ਰੰਗ ਦੀ ਲੋਅਰ ਅਤੇ ਕਾਲੇ ਰੰਗ ਦੇ ਸਲਿੱਪਰ ਪਾਏ ਹੋਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਬੱਚੇ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਉਹ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ’ਤੇ ਜਾਂ ਟੈਲੀਫ਼ੋਨ ਨੰਬਰ 99143-10010 ’ਤੇ ਸੰਪਰਕ ਕਰੇ।