- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਵਾਰਿਸ ਹਾਲਤ ’ਚ ਮਿਲੀ ਬੱਚੀ ਦੇ ਮਾਪਿਆਂ ਦੀ ਭਾਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਅਨੁਸਾਰ 8 ਮਾਰਚ 2025 ਨੂੰ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਲਾਵਾਰਿਸ ਹਾਲਤ ’ਚ ਮਿਲੀ ਇੱਕ ਬੱਚੀ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਬੱਚੀ ਆਪਣਾ ਨਾਮ ਖੁਸ਼ਬੂ ਤੇ ਉਮਰ ਲਗਭਗ 8-9 ਸਾਲ ਦੱਸ ਰਹੀ ਹੈ। ਬੱਚੀ ਅਨੁਸਾਰ ਉਸ ਦੇ ਪਿਤਾ ਦਾ ਨਾਮ ਕਾਲੂ ਅਤੇ ਮਾਤਾ ਦਾ ਨਾਮ ਨੰਦਨੀ ਹੈ। ਬੱਚੀ ਨੇ ਪਹਿਲਾਂ ਆਪਣਾ ਪਤਾ ਬਟਾਲਾ ਦੱਸਿਆ ਸੀ, ਪਰ ਹੁਣ ਉਹ ਆਪਣਾ ਪਤਾ ਪਟਿਆਲਾ ਦੱਸ ਰਹੀ ਹੈ। ਉਨ੍ਹਾਂ ਬੱਚੀ ਦਾ ਹੁਲੀਆ ਦੱਸਦਿਆਂ ਕਿਹਾ ਕਿ ਬੱਚੀ ਦਾ ਰੰਗ ਸਾਂਵਲਾ, ਸਿਰ ਦੇ ਵਾਲ ਕਾਲੇ ਅਤੇ ਕੱਟੇ ਹੋਏ ਹਨ ਤੇ ਉਸ ਦਾ ਕੱਦ ਕਰੀਬ 4.5 ਫੁੱਟ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਉਕਤ ਬੱਚੀ ਜਾਂ ਉਸ ਦੇ ਮਾਪਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ’ਤੇ ਜਾਂ ਮੋਬਾਈਲ ਨੰਬਰ 99143-10010 ’ਤੇ ਸੰਪਰਕ ਕਰੇ, ਤਾਂ ਜੋ ਬੱਚੀ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ।