- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਵਣ ਦੀ ਸ਼ਿਵਰਾਤਰੀ ਧੂਮਧਾਮ ਨਾਲ ਮਨਾਈ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਿਰ ਵਿਖੇ ਸਾਉਣ ਮਹੀਨੇ ਦੀ ਸ਼ਿਵਰਾਤਰੀ ’ਤੇ ਸ਼ਿਵ ਮਹਾਅਭਿਸ਼ੇਕ ਕੀਤਾ ਗਿਆ। ਪ੍ਰਾਚੀਨ ਸ਼੍ਰੀ ਕ੍ਰਿਸ਼ਨ ਮੰਦਿਰ ਪ੍ਰਬੰਧਨ ਸਭਾ ਮੰਡੀ ਗੋਬਿੰਦਗੜ੍ਹ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦੌਰਾਨ ਸ਼ਿਵ ਭਗਤ ਜਨ ਸੇਵਾ ਸਮਿਤੀ ਦੇ ਪ੍ਰਧਾਨ ਅੰਕਿਤ ਮੋਦਗਿਲ ਨੇ ਦੱਸਿਆ ਕਿ ਰਾਤ 8 ਤੋਂ 9 ਵਜੇ ਤੱਕ ਕੀਰਤਨ ਅਤੇ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ ਆਰਤੀ ਕਰ ਕੇ ਸੰਗਤਾਂ ਨੂੰ ਫਲ, ਮਠਿਆਈਆਂ, ਖੀਰ ਆਦਿ ਪ੍ਰਸ਼ਾਦ ਵੰਡਿਆ ਗਿਆ। ਅਗਲੇ ਦਿਨ ਸਵੇਰੇ 9:30 ਤੋਂ 11 ਵਜੇ ਤੱਕ ਭਗਵਾਨ ਸ਼ਿਵ ਦਾ ਰੁਦਰ ਅਭਿਸ਼ੇਕ ਕੀਤਾ ਗਿਆ। ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਅਸ਼ੋਕ ਸ਼ਰਮਾ ਅਤੇ ਪੰਡਿਤ ਸ਼ੁਭਮ ਸ਼ਰਮਾ ਵੱਲੋਂ ਰੁਦਰ ਅਭਿਸ਼ੇਕ ਕਰਵਾਇਆ ਗਿਆ। ਇਸ ਮੌਕੇ ਸ਼ਿਵ ਭਗਤ ਜਨ ਸੇਵਾ ਸਮਿਤੀ ਦੇ ਪ੍ਰਧਾਨ ਅੰਕਿਤ ਮੋਦਗਿਲ, ਖਜ਼ਾਨਚੀ ਗੌਰਵ ਸੋਈ, ਸਕੱਤਰ ਲਵ ਧਵਨ, ਅਮਨ ਸ਼ਰਮਾ, ਕਮਲ ਰਾਠੌਰ, ਮਨੀ ਸੋਫਤ, ਦੀਪਕ ਅਗਰਵਾਲ, ਪਰਵੀਨ ਸੇਠੀ, ਦਰਸ਼ਨ ਸ਼ਰਮਾ, ਦਵਿੰਦਰ ਸਚਦੇਵਾ, ਅਮਿਤ ਸ਼ਰਮਾ, ਪੁਨੀਤ ਮਹਾਵਰ, ਰਵੀ ਵਰਮਾ, ਹੇਮੰਤ ਸੋਈ, ਰੋਹਿਤ ਨਾਥ, ਡਾ. ਗਰਗ, ਵਿਨੈ ਸੋਫਤ, ਕੇਵਲ ਕ੍ਰਿਸ਼ਨ ਬੱਤਾ ਸਮੇਤ ਵੱਡੀ ਗਿਣਤੀ ’ਚ ਸ਼ਿਵ ਭਗਤਾਂ ਨੇ ਸ਼ਿਰਕਤ ਕੀਤੀ।