ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਪਿੰਡਾਂ ’ਚ ਲਗਾਏ ਬੂਟੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਪਿੰਡਾਂ ’ਚ ਲਗਾਏ ਬੂਟੇ
Publish Date: Thu, 17 Sep 2026 06:00 PM (IST)
Updated Date: Fri, 18 Sep 2026 04:09 AM (IST)
ਫ਼ੋਟੋ ਫ਼ਾਈਲ : ਫ਼ੋਟੋ ਕੈਪਸ਼ਨ : ਪਿੰਡ ਡਡਿਆਣਾ ਵਿਖੇ ਤ੍ਰਿਵੈਣੀ ਲਗਾਉਂਦੇ ਹੋਏ ਅਤੇ ਡਾ. ਹਰਬੰਸ ਲਾਲ ਤੇ ਹੋਰ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ ਮੌਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ 11 ਤ੍ਰਿਵੈਣੀਆਂ ਤੇ 20 ਫ਼ਲਦਾਰ ਬੂਟੇ ਲਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਇਹ ਬੂਟੇ ਪਿੰਡ ਗਡਹੇੜਾ, ਰੈਲੋਂ, ਸੈਂਪਲੀ ਸਾਹਿਬ ਤੇ ਡਡਿਆਣਾ ਆਦਿ ਪਿੰਡਾਂ ’ਚ ਲਗਾਏ ਗਏ। ਕਿਸਾਨ ਆਗੂ ਬਾਬੂ ਸਿੰਘ ਦੀ ਅਗਵਾਈ ਹੇਠ ਪਿੰਡ ਡਡਿਆਣਾ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਬੂਟੇ ਲਗਾਉਣ ਉਪਰੰਤ ਪਿੰਡ ਵਾਸੀਆਂ ਵੱਲੋਂ ਡਾ. ਹਰਬੰਸ ਲਾਲ, ਹਲਕਾ ਬਸੀ ਪਠਾਣਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ, ਜਗਵੀਰ ਸਿੰਘ ਤਰਖੇੜੀ, ਯੂਥ ਆਗੂ ਗੁਰਤੇਜ ਸਿੰਘ ਭਾਗਨਪੁਰ, ਸਰਪੰਚ ਜਸਵੀਰ ਸਿੰਘ ਤੇ ਬਾਬੂ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ‘ਜਨ ਸੇਵਾ ਤੋਂ ਦੇਸ਼ ਸੇਵਾ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਦਾ ਮੁੱਖ ਮਕਸਦ ਰਿਹਾ ਹੈ। ਇਸ ਮੌਕੇ ਸਪੋਰਟਸ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਧਾਂਦੀ, ਸਕੱਤਰ ਅੰਮ੍ਰਿਤਪਾਲ ਸਿੰਘ ਸੰਧੂ, ਅਜਵੀਰ ਸਿੰਘ, ਮਨਦੀਪ ਸਿੰਘ, ਗਗਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਛੱਜਾ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਕਿਸਾਨ ਆਗੂ ਰਾਜਿੰਦਰ ਸਿੰਘ ਰੈਲੋਂ, ਸੁਖਬੀਰ ਸਿੰਘ ਚੋਰਵਾਲਾ, ਗੁਰਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।