
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਤ ਨਿਰੰਕਾਰੀ ਮਿਸ਼ਨ ਨੇ ਸਰਹਿੰਦ ਵਿਖੇ ਪੌਦੇ ਲਗਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਕਾਰੀ ਖੇਡ ਸਟੇਡੀਅਮ ਸਰਹਿੰਦ ਵਿਖੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬੂਟੇ ਲਗਾਏ ਗਏ। ਬ੍ਰਾਂਚ ਮੁਖੀ ਰਣਧੀਰ ਸਿੰਘ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਆਸ਼ੀਰਵਾਦ ਨਾਲ ਅਗਸਤ 2021 ’ਚ ਸ਼ੁਰੂ ਹੋਈ ਇਹ ਮੁਹਿੰਮ ਵਾਤਾਵਰਣ ਸੰਭਾਲ ਲਈ ਇਕ ਵੱਡਾ ਅੰਦੋਲਨ ਬਣ ਚੁੱਕੀ ਹੈ। ਇਸ ਦਾ ਮਕਸਦ ਕੁਦਰਤ ਦੀ ਸਾਂਭ-ਸੰਭਾਲ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਹਰਾ-ਭਰਾ ਬਣਾਉਣਾ ਹੈ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਅਨੁਸਾਰ ਦੇਸ਼ ਭਰ ’ਚ ਹੁਣ ਤੱਕ 350 ਮਿੰਨੀ ਜੰਗਲ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ 600 ਤੋਂ ਵੱਧ ‘ਵਨਨੈੱਸ ਵਨ’ ਸਥਾਨਾਂ ’ਤੇ ਸ਼ਰਧਾਲੂ ਰੁੱਖਾਂ ਦੀ ਦੇਖਭਾਲ ਕਰ ਰਹੇ ਹਨ। ਸੰਤ ਨਿਰੰਕਾਰੀ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ਇਸ ਮੁਹਿੰਮ ਦੇ ਛੇਵੇਂ ਪੜਾਅ ਤਹਿਤ ਦੇਸ਼ ਦੇ 630 ਸਥਾਨਾਂ ’ਤੇ ਇੱਕੋ ਸਮੇਂ ਲਗਭਗ 10 ਲੱਖ ਪੌਦੇ ਲਗਾਏ ਜਾਣਗੇ। ਮਿਸ਼ਨ ਵੱਲੋਂ ਇਨ੍ਹਾਂ ਬੂਟਿਆਂ ਦੀ 3 ਤੋਂ 5 ਸਾਲਾਂ ਤੱਕ ਨਿਰੰਤਰ ਦੇਖਭਾਲ ਕੀਤੀ ਜਾਵੇਗੀ ਤਾਂ ਜੋ ਇਹ ਸੰਘਣੇ ਰੁੱਖਾਂ ਦਾ ਰੂਪ ਧਾਰਨ ਕਰ ਸਕਣ। ਇਸ ਮੌਕੇ ਸੇਵਾਦਲ ਸਰਹਿੰਦ ਯੂਨਿਟ ਦੇ ਸੰਚਾਲਕ ਗੁਰਮੁੱਖ ਰਾਮ, ਸੇਵਾਦਾਰ ਅਤੇ ਸੰਗਤ ਮੌਜੂਦ ਸਨ।