ਸੰਤ ਨਾਮਦੇਵ ਕਾਲਜ ਦੀ 11ਵੀਂ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ
ਸੰਤ ਨਾਮਦੇਵ ਕਾਲਜ ਦੀ 11ਵੀਂ ਜਮਾਤ ਦਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ
Publish Date: Mon, 30 Mar 2026 05:21 PM (IST)
Updated Date: Mon, 30 Mar 2026 05:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਵਿਖੇ ਕਰਵਾਏ ਸਮਾਗਮ ਦੌਰਾਨ ਸਾਲਾਨਾ ਨਤੀਜਾ ਐਲਾਨਿਆ ਗਿਆ। ਪ੍ਰਿੰਸੀਪਲ ਸੰਗੀਤਾ ਵਾਧਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਿਆਰਵੀਂ ਜਮਾਤ ਦਾ ਨਤੀਜਾ 100 ਫ਼ੀਸਦ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਟਸ ਵਿਭਾਗ ’ਚੋਂ ਮਾਨਯਤਾ ਨੇ 92.8 ਫ਼ੀਸਦੀ ਨਾਲ ਪਹਿਲਾ, ਅਪੇਕਸ਼ਾ ਨੇ 90. 2 ਫ਼ੀਸਦੀ ਤੇ ਈਸ਼ਾ ਰਾਣੀ 86. 2 ਫ਼ੀਸਦੀ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਕਾਮਰਸ ’ਚੋਂ ਸ਼੍ਰੇਆ ਨੇ 90 ਫ਼ੀਸਦੀ, ਖਨਕ 81. 5 ਫ਼ੀਸਦੀ ਤੇ ਭਾਵਿਕਾ ਨੇ 73 ਫ਼ੀਸਦੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਸੁਨੀਲ ਖੁਲਰ, ਮੈਂਬਰਾ ਸਮੀਰ ਸਿੰਗਲਾ, ਅਜੇ ਮਲਹੋਤਰਾ, ਰਮੇਸ਼ ਗੁਪਤਾ ਅਤੇ ਪ੍ਰਿੰਸੀਪਲ ਮੈਡਮ ਵਾਧਵਾ ਨੇ ਸਾਰੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਨਾਲ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਮਿਹਨਤੀ ਅਧਿਆਪਕਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਨਤੀਜੇ ਤੋਂ ਖੁਸ਼ ਮਾਪਿਆਂ ਨੇ ਕਾਲਜ ਸਟਾਫ ਦੀ ਜੰਮ ਕੇ ਤਾਰੀਫ਼ ਕੀਤੀ।