ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ’ਚ ਸੰਘੋਲ ਤੇ ਬਾਠਾਂ ਦੀਆਂ ਟੀਮਾਂ ਸੈਮੀਫਾਈਨਲ ’ਚ ਪੁੱਜੀਆਂ ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ’ਚ ਸੰਘੋਲ ਤੇ ਬਾਠਾਂ ਦੀਆਂ ਟੀਮਾਂ ਸੈਮੀਫਾਈਨਲ ’ਚ ਪੁੱਜੀਆਂ
Publish Date: Thu, 17 Sep 2026 05:09 PM (IST)
Updated Date: Fri, 18 Sep 2026 04:06 AM (IST)
ਫ਼ੋਟੋ ਫ਼ਾਈਲ :6 ਫ਼ੋਟੋ ਕੈਪਸ਼ਨ : ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਕਰਵਾਈਆਂ ਜਾ ਰਹੀਆਂ ਖੇਡਾਂ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਖੇਡ ਮੈਦਾਨ ਖਮਾਣੋਂ ਵਿਖੇ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਸੰਘੋਲ ਦੀ ਟੀਮ ਨੇ ਰਤਨਗੜ੍ਹ ਦੀ ਟੀਮ ਨੂੰ 15 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ। ਇਸੇ ਤਰ੍ਹਾਂ ਪਿੰਡ ਬਾਠਾਂ ਦੀ ਟੀਮ ਨੇ ਸਪੋਰਟਸ ਕਲੱਬ ਖਮਾਣੋਂ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਖੇਡ ਮੈਦਾਨ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 20 ਤੋਂ 30 ਸਤੰਬਰ ਤੱਕ ਕਰਵਾਏ ਜਾਣਗੇ। ਇਸ ਸੀਜ਼ਨ ਦੌਰਾਨ ਕੁੱਲ 38 ਖੇਡਾਂ ਤੇ 4 ਪੈਰਾ-ਐਥਲੈਟਿਕਸ ਮੁਕਾਬਲੇ ਹੋਣਗੇ, ਜਿਨ੍ਹਾਂ ’ਚ 9 ਉਮਰ ਵਰਗਾਂ ਅਧੀਨ 14 ਤੋਂ 70 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮੌਕੇ ਡੀਐਮ ਜਸਵੀਰ ਸਿੰਘ, ਰਾਹੁਲਦੀਪ ਸਿੰਘ, ਲਖਵੀਰ ਸਿੰਘ, ਸੁਖਦੀਪ ਸਿੰਘ, ਸਕੂਲ ਆਫ਼ ਐਮੀਨੈਂਸ ਖਮਾਣੋਂ ਦੇ ਪੀਟੀਆਈ ਗੁਰਪ੍ਰੀਤ ਸਿੰਘ, ਵਾਲੀਬਾਲ ਕੋਚ ਸੁਖਦੇਵ ਸਿੰਘ, ਲਾਅਨ ਟੈਨਿਸ ਕੋਚ ਰਜਤ ਸ਼ਰਮਾ, ਗੁਰਦੀਪ ਸਿੰਘ, ਰੋਹਿਤ ਤੇ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।