ਸਰਹਿੰਦ ਵਿਖੇ ਸਖੀ ਸਨਮਾਨ ਸਮਾਰੋਹ ਕਰਵਾਇਆ
ਸਰਹਿੰਦ ਵਿਖੇ ਸਖੀ ਸਨਮਾਨ ਸਮਾਰੋਹ ਆਯੋਜਿਤ, ਫਾਰਮ ਭਰਨ ਵਾਲੀਆਂ ਬੀਬੀਆਂ ਦਾ ਸਨਮਾਨ
Publish Date: Tue, 08 Sep 2026 04:57 PM (IST)
Updated Date: Tue, 08 Sep 2026 04:58 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਹਿੰਦ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਪ੍ਰਚਾਰ ਤੇ ਘਰ-ਘਰ ਫਾਰਮ ਭਰਨ ਵਾਲੀਆਂ ਬੀਬੀਆਂ ਦੇ ਯੋਗਦਾਨ ਦੀ ਸ਼ਲਾਘਾ ਲਈ ਵਿਸ਼ੇਸ਼ ਸਖੀ ਸਨਮਾਨ ਸਮਾਰੋਹ ਕਰਵਾਇਆ ਗਿਆ। ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਸੇਵਾ ਨਿਭਾਉਣ ਵਾਲੀਆਂ ਮਾਵਾਂ, ਭੈਣਾਂ ਤੇ ਬੇਟੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਯੋਜਨਾ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਵਿਚ ਇਨ੍ਹਾਂ ਸਖੀਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ, ਜਿਨ੍ਹਾਂ ਦਿਨ-ਰਾਤ ਮਿਹਨਤ ਕਰਕੇ ਲੋੜਵੰਦ ਮਹਿਲਾਵਾਂ ਨੂੰ ਜੋੜਿਆ ਹੈ। ਪ੍ਰੋਗਰਾਮ ਦੌਰਾਨ ਵਿਧਾਇਕ ਵੱਲੋਂ ਸਖੀਆਂ ਨੂੰ ਸੂਟ ਭੇਟ ਕਰਕੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ। ਮਹਿਲਾਵਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਜਿਸ ਗਾਰੰਟੀ ਦਾ ਮਜ਼ਾਕ ਉਡਾਉਂਦੀਆਂ ਸਨ, ਮਾਨ ਸਰਕਾਰ ਨੇ ਉਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਮੁੜ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨਾ ਤੈਅ ਹੈ। ਇਸ ਮੌਕੇ ਆਸ਼ਾ ਰਾਣੀ, ਬਲਜਿੰਦਰ ਸਿੰਘ ਗੋਲਾ, ਜਤਿੰਦਰ ਕੌਰ ਬਾਤਿਸ਼, ਅਮਰਿੰਦਰ ਮੰਡੋਫ਼ਲ, ਰੀਨਾ ਰਾਣੀ ਅਤੇ ਕਿਰਨਦੀਪ ਕੌਰ ਪੰਜੋਲਾ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਮੌਜੂਦ ਸਨ।